ਮਹਿਮਾ ਸ਼ਾਹਾਂਵਾਲਾ
mahimaa shaahaanvaalaa/mahimā shāhānvālā

Definition

ਰਿਆਸਤ ਫਰੀਦਕੋਟ, ਤਸੀਲ ਕੋਟਕਪੂਰਾ, ਥਾਣਾ ਨੇਹੀਆਂਵਾਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੋਨੇਆਣੇ ਤੋਂ ਤਿੰਨ ਮੀਲ ਉੱਤਰ ਪੱਛਮ ਹੈ. ਇਸ ਪਿੰਡ ਤੋਂ ਇੱਕ ਫਰਲਾਂਗ ਉੱਤਰ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਰਾਮੇਆਣੇ ਤੋਂ ਇੱਥੇ ਆਏ. ਮੰਜੀਸਾਹਿਬ ਬਣਿਆ ਹੋਇਆ ਹੈ. ਸੇਵਾਦਾਰ ਕੋਈ ਨਹੀਂ.
Source: Mahankosh