Definition
ਸੰਗ੍ਯਾ- ਪ੍ਰਿਥਿਵੀ ਨੂੰ ਧਾਰਨ ਵਾਲਾ ਕਰਤਾਰ। ੨. ਪਹਾੜ। ੩. ਇੱਕ ਪੰਡਿਤ, ਜਿਸ ਨੇ ਵਾਜਸਨੇਯ ਸੰਹਿਤਾ ਤੇ "ਵੇਦਦੀਪ" ਨਾਮਕ ਭਾਸ਼੍ਯ ਰਚਿਆ. ਇਹ ਰਾਮਭਕ੍ਤ ਦਾ ਪੁਤ੍ਰ ਸੀ. ਮਹੀਧਰ ਨੇ ਕਈ ਹੋਰ ਟੀਕੇ ਅਤੇ ਗ੍ਰੰਥ ਲਿਖੇ ਹਨ. ਇਹ ਈਸਵੀ ਸੋਲਵੀਂ ਸਦੀ ਵਿੱਚ ਹੋਇਆ ਹੈ। ੪. ਸ਼ੇਸਨਾਗ. "ਦੇਵ ਅਦੇਵ ਮਹੀਧਰ ਨਾਰਦ." (੩੩ ਸਵੈਯੇ)
Source: Mahankosh