Definition
ਮਹਾਰਾਜਾ ਨਰੇਂਦ੍ਰਸਿੰਘ ਜੀ ਦੇ ਸੁਪੁਤ੍ਰ ਪਟਿਆਲੇ ਦੇ ਮਹਾਰਾਜਾ. ਇਨ੍ਹਾਂ ਦਾ ਜਨਮ ੧੬. ਸਿਤੰਬਰ ਸਨ ੧੮੫੨ ਨੂੰ ਹੋਇਆ. ਪਿਤਾ ਦੇ ਪਰਲੋਕ ਜਾਣ ਤੇ ਦਸ ਵਰ੍ਹੇ ਚਾਰ ਮਹੀਨੇ ਦੀ ਉਮਰ ਵਿੱਚ ਮਾਘ ਸੁਦੀ ੧੦. ਸੰਮਤ ੧੯੧੯ (੨੯ ਜਨਵਰੀ ਸਨ ੧੮੬੨) ਨੂੰ ਰਾਜਗੱਦੀ ਤੇ ਬੈਠੇ. ਨਾਬਾਲਗੀ ਦੀ ਹਾਲਤ ਵਿੱਚ ਕੌਂਸਲ (Council of Regency) ਨੇ ਰਾਜਪ੍ਰਬੰਧ ਕੀਤਾ. ਸਨ ੧੮੭੦ ਵਿੱਚ ਮਹਾਰਾਜਾ ਮਹੇਂਦ੍ਰਸਿੰਘ ਜੀ ਨੇ ਰਾਜਕਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ. ਇਹ ਵਿਦ੍ਯਾ ਦੇ ਪ੍ਰੇਮੀ ਉਦਾਰਾਤਮਾ ਅਤੇ ਬਹੁਤ ਦਿਲੇਰ ਮਹਾਰਾਜਾ ਸਨ. ੧੪. ਅਪ੍ਰੈਲ ਸਨ ੧੮੭੬ ਨੂੰ ਇਨ੍ਹਾਂ ਦੀ ਅਕਾਲਮ੍ਰਿਤਯੁ ਤੇ ਸਭ ਨੂੰ ਵਡਾ ਸ਼ੋਕ ਹੋਇਆ. ਦੇਖੋ, ਪਟਿਆਲਾ.
Source: Mahankosh