ਮਾਂਗਾ
maangaa/māngā

Definition

ਜਿਲਾ ਤਸੀਲ ਲਹੌਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਕੱਟਰਾਧਾਕਿਸਨ ਤੋਸ਼ ਨੌ ਮੀਲ ਦੱਖਣ ਹੈ. ਪਿੰਡ ਦੇ ਚੜ੍ਹਦੇ ਵੱਲ ਸ਼੍ਰੀ ਗੁਰੂ ਨਾਨਕਸਾਹਿਬ ਦੇ ਵਿਰਾਜਣ ਦਾ ਅਸਥਾਨ "ਛੋਟਾ ਨਾਨਕਿਆਨਾ" ਹੈ. ਗੁਰਦ੍ਵਾਰੇ ਨਾਲ ੧੩੫ ਘੁਮਾਉਂ ਜ਼ਮੀਨ ਹੈ, ਜਿਸ ਵਿੱਚੋਂ ੫੦ ਘੁਮਾਉਂ ਮੁਆਫ਼ ਹੈ. ਪੁਜਾਰੀ ਸਿੰਘ ਹੈ. ਮੇਲਾ ਵੈਸਾਖੀ ਨੂੰ ਹੁੰਦਾ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਭੀ ਨਾਨਕਿਆਣੇ ਦੀ ਯਾਤ੍ਰਾ ਤੋਂ ਮੁੜਦੇ ਹੋਏ ਵਿਰਾਜੇ ਹਨ.#ਇਸ ਪਿੰਡ ਤੋਂ ਅਠਾਰਾਂ ਕੋਹ ਪੱਛਮ ਅਲਪੇ ਪਿੰਡ ਵਿੱਚ ਭੀ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਅਸਥਾਨ "ਛੋਟਾ ਨਾਨਕਿਆਨਾ" ਹੈ.
Source: Mahankosh

MÁṆGÁ

Meaning in English2

s. m, ne who lives on alms, a beggar.
Source:THE PANJABI DICTIONARY-Bhai Maya Singh