ਮਾਂਸ
maansa/mānsa

Definition

ਸੰ. ਪ੍ਰਾਣੀ ਦੇ ਸ਼ਰੀਰ ਦਾ ਇੱਕ ਧਾਤੁ. ਗੋਸ਼੍ਤ. ਮਨੁ ਨੇ ਮਾਂਸ ਦਾ ਅਰਥ ਲਿਖਿਆ ਹੈ ਕਿ- ਮਾਂ (ਮੈਨੂੰ) ਸ (ਉਹ) ਜਿਸ ਨੂੰ ਮੈਂ ਖਾਂਦਾ ਹਾਂ, ਉਹੀ ਮੈਨੂੰ ਕਿਸੇ ਵੇਲੇ ਖਾਵੇਗਾ.#ਪੁਰਾਣੇ ਸਮੇਂ ਮਾਂਸ ਬਿਨਾਂ ਸੰਕੋਚ ਖਾਧਾ ਜਾਂਦਾ ਸੀ ਅਤੇ ਸ਼੍ਰਾੱਧ ਆਦਿ ਕਰਮਾਂ ਵਿੱਚ ਵਰਤੀਦਾ ਸੀ. ਦੇਖੋ, ਵਿਸਨੁਪੁਰਾਣ ਅੰਸ਼ ੩, ਅਃ ੧੬, ਵਸ਼ਿਸ੍ਟ ਸਿਮ੍ਰਿਤਿ ਅਃ ੪, ਮਨੁ ਸਿਮ੍ਰਿਤ ਅਃ ੩, ਸ਼ਲੋਕ ੨੬੮ ਤੋਂ ੨੭੧ ਅਤੇ ਗੋਘਨ.#ਯਜੁਰਵੇਦ ਦੀ ਬ੍ਰਿਹਦਾਰਣ੍ਯਕ ਉਪਨਿਸਦ ਵਿੱਚ ਪੁਤ੍ਰਇੱਛਾਵਾਨਾ ਇਸਤ੍ਰੀ ਪੁਰਖ ਨੂੰ ਮਾਸ ਚਾਉਲ ਪਕਾਕੇ ਖਾਣੇ ਦੱਸੇ ਹਨ.¹ ਜੈਮਿਨੀ ਅਸ਼੍ਵਮੇਧ ਵਿੱਚ ਅਨੇਕ ਪ੍ਰਕਾਰ ਦੋ ਮਾਸ ਕ੍ਰਿਸਨ ਜੀ ਨੇ ਜੋ ਖਾਧੇ ਹਨ, ਉਨ੍ਹਾਂ ਦਾ ਵਿਸ੍ਤਾਰ ਨਾਲ ਜਿਕਰ ਕੀਤਾ ਹੈ.² ਮਨੁ ਨੇ ਸ਼੍ਰਾੱਧ ਯੱਗ ਆਦਿ ਵਿੱਚ ਵਿਧਾਨ ਕੀਤੇ ਮਾਸ ਨੂੰ ਨਾ ਖਾਣ ਵਾਲੇ ਲਈ ੨੧. ਜਨਮ ਪਸ਼ੂ ਦੇ ਪ੍ਰਾਪਤ ਹੋਣੇ ਦੱਸੇ ਹਨ.³#ਭਾਰਤ ਵਿੱਚ ਮਾਸ ਦਾ ਤ੍ਯਾਗ ਬੁੱਧਧਰਮ ਦੇ ਪ੍ਰਚਾਰ ਤੋਂ ਹੋਇਆ ਹੈ. ਇਸ ਤੋਂ ਪਹਿਲਾਂ ਹਰੇਕ ਮਤ ਦੇ ਲੋਕ ਮਾਂਸਾਹਾਰੀ ਸਨ.#ਸਿੱਖਧਰਮ ਵਿੱਚ ਮਾਸ ਦਾ ਖਾਣਾ ਹਿੰਦੂ ਧਰਮ- ਸਾਸ਼ਤ੍ਰਾਂ ਵਾਂਙ ਵਿਧਾਨ ਨਹੀਂ, ਅਰ ਨ ਬੌੱਧ ਜੈਨੀਆਂ ਵਾਂਙ ਇਸ ਦਾ ਤ੍ਯਾਗ ਹੈ.
Source: Mahankosh

MÁṆS

Meaning in English2

s. m, ee Más.
Source:THE PANJABI DICTIONARY-Bhai Maya Singh