ਮਾਗਧ
maagathha/māgadhha

Definition

ਵਿ- ਮਗਧ ਦੇਸ਼ ਦਾ। ੨. ਸੰਗ੍ਯਾ- ਇੱਕ ਜਾਤਿ ਜੋ ਭੱਟਾਂ ਦੀ ਸ਼ਾਖ਼ ਹੈ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਪ੍ਰਿਥੁ ਰਾਜਾ ਦੇ ਯਗ੍ਯਕੁੰਡ ਤੋਂ ਮਾਗਧ ਪੈਦਾ ਹੋਏ, ਔਸ਼ਨਸੀ ਸਿਮ੍ਰਿਤਿ ਦੇ ਸ਼ਃ ੭. ਵਿੱਚ ਲਿਖਿਆ ਹੈ ਕਿ ਬ੍ਰਾਹਮਣੀ ਦੇ ਪੇਟ ਤੋਂ ਵੈਸ਼੍ਯ ਦਾ ਪੁਤ੍ਰ ਮਾਗਧ ਹੁੰਦਾ ਹੈ. ਮਨੁ ਦੇ ਲੇਖ ਅਨੁਸਾਰ ਵੈਸ਼੍ਯ ਦੇ ਵੀਰਯ ਤੋਂ ਛਤ੍ਰਾਣੀ ਦੇ ਪੇਟੋਂ ਮਾਗਧਾਂ ਦੀ ਉਤਪੱਤੀ ਹੈ.¹ ਮਾਗਧ ਲੋਕ ਪੁਰਾਣੇ ਸਮੇਂ ਰਾਜਿਆਂ ਦੀ ਉਸਤਤਿ ਪੜ੍ਹਨ ਤੋ, ਫੁੱਟ, ਚਿੱਠਿਆਂ ਲੈ ਜਾਣ ਦਾ ਭੀ ਕੰਮ ਕੀਤਾ ਕਰਦੇ ਸਨ. "ਪਠਏ ਮਾਗਧ." (ਰਾਮਾਵ) ੩. ਜਰਾਸੰਧ। ੪. ਚਿੱਟਾ ਜੀਰਾ। ੫. ਸੌਂਚਰ ਲੂਣ.
Source: Mahankosh