ਮਾਟ
maata/māta

Definition

ਸੰਗ੍ਯਾ- ਮਟਕਾ. ਮਿੱਟੀ ਦਾ ਵਡਾ ਬਰਤਨ. ਮੱਟ. "ਮਿਤ੍ਰਹਿ ਡਾਰ ਮਾਟ ਮਹਿ ਦਯੋ." (ਚਰਿਤ੍ਰ ੪੧) ੨. ਬੱਚੇਦਾਨ. ਰਿਹਮ. "ਬਹੁਰਿ ਨ ਜੋਨੀ ਮਾਟ." (ਮਲਾ ਮਃ ੫) ੩. ਕ੍ਰਿ. ਵਿ- ਛੇਤੀ. ਝਟਿਤ. "ਲਜ ਭਾਨੀ ਮਟੁਕੀ ਮਾਟ." (ਮਾਲੀ ਮਃ ੪)
Source: Mahankosh