ਮਾਣਕ ਦੇਕੇ
maanak thaykay/mānak dhēkē

Definition

ਜਿਲਾ ਲਹੌਰ. ਤਸੀਲ ਚੂਣੀਆਂ, ਥਾਣਾ ਕੰਗਣਪੁਰ ਦਾ ਪਿੰਡ, ਜੋ ਰੇਲਵੇ ਸਟੇਸ਼ਨ "ਕੰਗਣਪੁਰ" ਤੋਂ ਉੱਤਰ ਪੂਰਵ ਦੋ ਮੀਲ ਹੈ. ਇਸ ਪਿੰਡ ਤੋਂ ਪੱਛਮ ਵੱਲ ਸਮੀਪ ਹੀ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਜਦੋਂ ਸਤਿਗੁਰੂ ਜੀ ਇੱਥੇ ਆਏ, ਤਾਂ ਲੋਕਾਂ ਬਹੁਤ ਸੇਵਾ ਕੀਤੀ. ਗੁਰੂ ਜੀ ਨੇ ਵਚਨ ਕੀਤਾ ਕਿ ਤੁਸੀਂ ਉਜੜ ਜਾਓ, ਭਾਈ ਮਰਦਾਨੇ ਨੇ ਹੈਰਾਨ ਹੋਕੇ ਪੁੱਛਿਆ ਕਿ ਮਹਾਰਾਜ! ਕੰਗਣਪੁਰ ਦੇ ਲੋਕਾਂ ਸੇਵਾ ਨਾ ਕੀਤੀ ਤਾਂ ਵਚਨ ਹੋਇਆ, ਵਸਦੇ ਰਹੋ. ਇੱਥੋਂ ਦੇ ਲੋਕਾਂ ਸੇਵਾ ਕੀਤੀ ਤਾਂ ਵਚਨ ਹੋਇਆ, ਉੱਜੜ ਜਾਓ. ਸਤਿਗੁਰੂ ਨੇ ਫਰਮਾਇਆ ਕਿ ਜਿਨ੍ਹਾਂ ਨੇ ਸੇਵਾ ਨਹੀਂ ਕੀਤੀ ਜੇ ਉਹ ਬਾਹਰ ਜਾਣਗੇ ਤਾਂ ਆਪਣੀ ਮੱਤ ਹੋਰਨਾਂ ਨੂੰ ਦੇਣਗੇ, ਜਿਨ੍ਹਾਂ ਸੇਵਾ ਕੀਤੀ ਹੈ, ਉਹ ਉੱਜੜਕੇ ਸਾਧੁ ਸੰਤ ਦੀ ਸੇਵਾ ਅਤੇ ਧਰਮ ਦਾ ਪ੍ਰਚਾਰ ਕਰਨਗੇ. ਕੇਵਲ ਮੰਜੀਸਾਹਿਬ ਬਣਿਆ ਹੋਇਆ ਹੈ. ਨਗਰਵਾਸੀ ਪ੍ਰੇਮੀ ਹਨ ਆਏ ਸਿੱਖ ਦੀ ਯੋਗ ਸੇਵਾ ਕਰਦੇ ਹਨ.
Source: Mahankosh