Definition
ਸੰਗ੍ਯਾ- ਮਾਤ੍ਰਿਭੂਮਿ. ਜਨਮ ਦਾ ਦੇਸ਼. "ਮਾਤਲੋਕ ਵਿੱਚ ਕਿਆ ਵਰਤਾਰਾ?" (ਭਾਗੁ) ੨. ਮਰ੍ਤ੍ਯਲੋਕ. ਮੱਨੁਖਾਂ ਦਾ ਦੇਸ਼. ਮਰਣ ਵਾਲੇ ਜੀਵਾਂ ਦਾ ਲੋਕ। ੩. ਮਰ੍ਤ੍ਯ- ਲੋਕ. ਮਰਣਧਰਮਾ ਲੋਕ. ਚੌਰਾਸੀ ਵਿੱਚ ਭ੍ਰਮਣ ਵਾਲੇ ਪ੍ਰਾਣੀ. "ਨੇੜੈ ਦਿਸੈ ਮਾਤਲੋਕ, ਤੁਧੁ ਸੁਝੈ ਦੂਰੁ." (ਵਾਰ ਰਾਮ ੩) ਦੁਨਿਆਵੀ ਲੋਕ ਤੁੱਛਦ੍ਰਿਸ੍ਟਿ ਵਾਲੇ ਹਨ, ਆਪ ਦੀਰਘਦ੍ਰਸ੍ਟਾ ਹੋ.
Source: Mahankosh