Definition
ਮਾਯਾ ਦਾ ਧਵ (ਪਤਿ) ਪਾਰਬ੍ਰਹਮ. ਕਰਤਾਰ. "ਮੇਰੇ ਮਾਧਉ ਜੀ! ਸਤਸੰਗਤਿ ਮਿਲੇ ਸੁ ਤਰਿਆ." (ਸੋਦਰੁ) "ਮਲਿਨ ਭਈ ਮਤਿ, ਮਾਧਵਾ!" (ਗਉ ਰਵਿਦਾਸ) ੨. ਮਧੁ ਨਾਮਕ ਯਦੁਵੰਸ਼ੀ ਰਾਜਾ ਦੀ ਕੁਲ ਵਿੱਚ ਹੋਣ ਵਾਲਾ ਕ੍ਰਿਸਨਦੇਵ। ੩. ਮਧੁ (ਵਸੰਤ) ਦਾ ਮਹੀਨਾ. ਵੈਸ਼ਾਖ. "ਜਿਸ ਦਿਨ ਮਾਧਵ ਕੀ ਸੰਕ੍ਰਾਂਤਿ." (ਗੁਪ੍ਰਸੂ) ੪. ਬਸੰਤ ਰੁੱਤ। ੫. ਮਹੂਆ. ਮਧੂਕ। ੬. ਭੌਰਾ. ਭ੍ਰਮਰ. "ਮਾਧਵ ਭਵਰ ਔ ਅਟੇਰੂ ਕੋ ਕਨ੍ਹੈਯਾ ਨਾਮ." (ਅਕਾਲ) ੭. ਮਧੁ (ਸ਼ਹਦ) ਦਾ ਬਣਿਆ ਹੋਇਆ ਪਦਾਰਥ। ੮. ਮਾਧਵਾਨਲ ਦਾ ਸੰਖੇਪ ਨਾਮ. "ਮਾਧਵ ਤੋਨ ਸਭਾ ਮਹਿ ਆਯੋ." (ਚਰਿਤ੍ਰ ੯੧) ੯. ਦੇਖੋ, ਮਾਧਵਾਚਾਰਯ.; ਮਧ੍ਵਾਚਾਰਯ ਵੈਸਨਵ ਦਾ ਚਲਾਇਆ ਮਤ. ਦੇਖੋ, ਬੈਸਨਵ (ਅ). ਮਾਧ੍ਵਲੋਕਾਂ ਦਾ ਸ਼ਾਸਤ੍ਰ "ਪੂਰਣ- ਪ੍ਰਗਯਦਰ੍ਸ਼ਨ" ਹੈ। ੨. ਮਹੂਏ ਦੀ ਸ਼ਰਾਬ। ੩. ਸ਼ਹਦ ਤੋਂ ਬਣਿਆ ਪਦਾਰਥ.
Source: Mahankosh