Definition
ਮਾਧਵ- ਆਚਾਰ੍ਯ. ਇੱਕ ਪ੍ਰਸਿੱਧ ਵਿਦ੍ਵਾਨ, ਜੋ ਮਹਾਲਕ੍ਸ਼੍ਮੀ ਦੇ ਪੇਟੋਂ ਵਿਸ਼੍ਵੇਸ਼੍ਹਰ ਦਾ ਪੁਤ੍ਰ ਸੀ. ਇਹ ਤੁਲੁਵਾ ਦੇ ਰਹਿਣ ਵਾਲਾ, ਅਤੇ ਈਸਵੀ ਚੌਦਵੀਂ. ਸਦੀ ਵਿੱਚ ਵਿਜਯ ਨਗਰ ਦੇ ਰਾਜਾ ਦਾ ਮੰਤ੍ਰੀ ਸੀ. ਇਹ ਸਾਯਣਾਚਾਰਯ ਦਾ, (ਜਿਸ ਨੇ ਵੇਦਾਂ ਦਾ ਭਾਸ਼੍ਯ ਲਿਖਿਆ ਹੈ) ਭਾਈ ਸੀ. ਕਹਿਂਦੇ ਹਨ ਕਿ ਮਾਧਵ ਨੇ ਭੀ ਇਸ ਵਿੱਚ ਉਸ ਨੂੰ ਮਦਦ ਦਿੱਤੀ ਸੀ. ਵਿਲਸਨ ਲਿਖਦਾ ਹੈ ਕਿ ਇਹ ਦੋਵੇਂ ਭਾਈ ਵਡੇ ਵਿਦ੍ਵਾਨ ਸਨ ਅਤੇ ਇਨ੍ਹਾਂ ਨੇ ਹੋਰ ਭੀ ਕਈ ਪੁਸ੍ਤਕਾਂ ਰਚੀਆਂ ਹਨ, ਜੋ ਵਿਦ੍ਵਾਨਾਂ ਲਈ ਵਡੀਆਂ ਲਾਭਦਾਇਕ ਹਨ, ਜੋ ਵਿਦ੍ਵਨਾਂ ਲਈ ਵਡੀਆਂ ਲਾਭਦਾਇਕ ਹਨ. ਮਾਧਵ ਵਿਸਨੁਪੂਜਕ ਅਤੇ ਦ੍ਵੈਤਵਾਦੀ ਸੀ. ਮਾਧਵਾਚਾਰਯ ਦੀ ਗੱਦੀ ਉਡਪੀ ਨਗਰ (ਜਿਲਾ ਕਨਾਰਾ) ਦੱਖਣ ਵਿੱਚ ਹੈ। ੨. ਮਧ੍ਵਾਚਾਰਯ ਇਸ ਤੋਂ ਭਿੰਨ ਹੈ. ਦੇਖੋ, ਬੈਸਨਵ (ਅ)
Source: Mahankosh