Definition
ਸੰ. ਮਾਨੁਸ. ਮਨੁੱਖ. "ਮਾਨਸ ਕੋ ਜਨਮੁਲੀਨ, ਸਿਮਰਨੁ ਨਹ ਨਿਮਖ ਕੀਨ." (ਜੈਜਾ ਮਃ ੯) ੨. ਸੰ. मानस. ਮਨ. ਦਿਲ। ੩. ਮਾਨਸਰੋਵਰ. ਤਿੱਬਤ ਦੀ ਇੱਕ ਪ੍ਰਸਿੱਧ ਝੀਲ, ਜੋ ਪੁਰਾਣਾਂ ਅਨੁਸਾਰ ਬ੍ਰਹਮਾ ਨੇ ਕੈਲਾਸ ਪਾਸ ਰਚੀ ਹੈ. ਮਾਨਸਰੋਵਰ ਤਾਲ ਦਾ ਵਿਸਤਾਰ ੫੦- ੬੦ ਮੀਲ ਹੈ. ਇਹ ਕੈਲਾਸ ਦੇ ਦੱਖਣ ਵੱਲ ੧੫੩੦੦ ਫੁਟ ਦੀ ਬਲੰਦੀ ਤੇ ਹੈ. ਕਵੀਆਂ ਨੇ ਇਸ ਨੂੰ ਹੰਸਾਂ ਦਾ ਨਿਵਾਸ ਅਸਥਾਨ ਲਿਖਿਆ ਹੈ। ੪. ਮਨੋਰਥ, ਸੰਕਲਪ. "ਸਭਿ ਪੁਰੇ ਮਾਨਸ ਤਿਨਛੇ." (ਬਸੰ ਮਃ ੪) ੫. ਵਿ- ਮਨ ਦਾ. ਮਨ ਨਾਲ ਹੈ ਜਿਸ ਦਾ ਸੰਬੰਧ। ੬. ਮਾਨਸਰ ਨਾਲ ਹੈ ਜਿਸ ਦਾ ਸੰਬੰਧ. ਮਾਨਸਰ ਪੁਰ ਰਹਿਣ ਵਾਲਾ। ੭. ਭੂਟਾਨ ਦੇ ਪਹਾੜਾਂ ਤੋਂ ਨਿਕਲਿਆ ਆਸਾਮ ਦਾ ਇੱਕ ਦਰਿਆ ਜੋ ਗੋਆਲਪਾਰਾ ਪਾਸ ਬ੍ਰਹਮਪੁਤ੍ਰ ਨਦ ਵਿੱਚ ਮਿਲਦਾ ਹੈ.
Source: Mahankosh