ਮਾਯਾਮੋਹ
maayaamoha/māyāmoha

Definition

ਦੌਲਤ ਦਾ ਪਿਆਰ। ੨. ਅਵਿਦ੍ਯਾ ਦਾ ਭੁਲੇਖਾ। ੩. ਵਿਸਨੁਪੁਰਾਣ ਵਿੱਚ ਕਥਾ ਹੈ ਕਿ ਜਦ ਦੈਤ ਯਗ੍ਯ ਆਦਿ ਕਰਮਾਂ ਦ੍ਵਾਰਾ ਦੇਵਤਿਆਂ ਤੋਂ ਪ੍ਰਬਲ ਹੋ ਗਏ, ਤਦ ਭਗਵਾਨ ਵਿਸਨੁ ਨੇ ਆਪਣੇ ਸ਼ਰੀਰ ਤੋਂ "ਮਾਯਾਮੋਹ" ਨਾਮਕ ਪੁਰਖ ਪੈਦਾ ਕਰਕੇ ਦੇਵਤਿਆਂ ਨੂੰ ਦਿੱਤਾ, ਜਿਸ ਨੇ ਰਾਖਸਾਂ ਨੂੰ ਯਗ੍ਯ ਕਰਨ ਤੋਂ ਵਰਜਿਆ ਅਤੇ ਅਹਿੰਸਾ ਧਰਮ ਦ੍ਰਿੜ੍ਹਾਇਆ, ਜਿਸ ਤੋਂ ਦੈਤਾਂ ਦਾ ਰਾਜ ਭਾਗ ਨਸ੍ਟ ਹੋਗਿਆ.¹#ਇਹੀ ਮਾਯਾਮੋਹ ਬੋੱਧ ਅਤੇ ਜੈਨ ਧਰਮ ਦਾ ਮੂਲ ਹੈ, ਇਸੀ ਕਥਾ ਦੇ ਆਧਾਰ ਪੁਰ ਦਸਮਗ੍ਰੰਥ ਵਿੱਚ ਲੇਖ ਹੈ."ਜਾਕੋ ਨਾਮ ਨ ਗਾਂਵ ਨ ਨਾਊ। ਬੁਧ ਅਵਤਾਰ ਤਿਸੀ ਕੋ ਨਾਊ." (ਚੋਬੀਸਾਵ)
Source: Mahankosh