Definition
ਸੰ. मार्त्त्ण्ड. ਮਾਰ੍ਤਡ. ਮੋਏ ਹੋਏ ਆਂਡੇ ਵਿੱਚੋਂ ਪੈਦਾ ਹੋਇਆ, ਸੂਰਜ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਬੁਧ ਦੇ ਸ੍ਰਾਪ ਨਾਲ ਅਦਿਤੀ ਦੇ ਗਰਭ ਵਿੱਚ ਸੂਰਜ ਦਾ ਪਿੰਡ ਗਲ ਗਿਆ ਸੀ. ਕਸ਼੍ਯਪ ਨੇ ਆਪਣੀ ਸ਼ਕਤਿ ਨਾਲ ਮੋਏ ਹੋਏ ਆਂਡੇ ਨੂੰ ਜੀਵਨਦਾਨ ਦਿੱਤਾ. ਇਸੇ ਮੁਰਦਾ ਹਿੱਸੇ ਨੂੰ ਪੁਰਾਣਾਂ ਵਿੱਚ ਵਿਸ਼੍ਵਕਰਮਾ ਦ੍ਵਾਰਾ ਖਰਾਦੇਜਾਣਾ ਦੱਸਿਆ ਹੈ. ਦੇਖੋ, ਵਿਸ਼੍ਵਕਰਮਾ.#ਰਾਜਾ ਲਲਿਤਾਦਿਤ੍ਯ ਦਾ ਈਸਵੀ ਅੱਠਵੀਂ ਸਦੀ ਵਿੱਚ ਬਣਵਾਇਆ ਮਾਰਤੰਡ ਦਾ ਮੰਦਿਰ ਕਸ਼ਮੀਰ ਵਿੱਚ ਇਤਿਹਾਸ ਪ੍ਰਸਿੱਧ ਹੈ. ਭਾਵੇਂ ਇਹ ਰੱਦੀ ਹਾਲਤ ਵਿੱਚ ਹੈ. ਪਰ ਦੇਖਣ ਤੋਂ ਇਸ ਦੀ ਵਿਸ਼ਾਲਤਾ ਅਤੇ ਮਨੋਹਰਤਾ ਅਜੇ ਭੀ ਪ੍ਰਗਟ ਹੁੰਦੀ ਹੈ.
Source: Mahankosh