ਮਾਲਕੌਸ ਕੀ ਵਾਰ
maalakaus kee vaara/mālakaus kī vāra

Definition

ਦਸਮਗ੍ਰੰਥ ਦੀ ਇੱਕ ਨਿਰਾਲੀ ਬੀੜ ਹੈ,¹ ਜਿਸ ਵਿੱਚ ਕਈ ਬਾਣੀਆਂ ਵਾਧੂ ਹਨ, ਉਨ੍ਹਾਂ ਵਿੱਚ ਕਿਸੇ ਸਿੱਖ ਦੀ ਲਿਖੀ ਹੋਈ ਗ੍ਯਾਰਾਂ ਪੌੜੀਆਂ ਦੀ ਇੱਕ ਇਸ ਸਿਰਲੇਖ ਦੀ ਰਚਨਾ ਹੈ, ਜਿਸ ਦਾ ਆਰੰਭ ਇਉਂ ਹੁੰਦਾ ਹੈ-#ਵਾਰ ਮਾਲਕੌਸ ਕੀ ਪਾਤਸਾਹੀ ੧੦. ਪਉੜੀ-#ਮਾਲਕੌਸ ਧੁਨਿ ਬਿਮਲ ਬਨਾਈ।#ਅਲਖ ਨਾਮ ਸਚਾ ਖੁਦਾਈ।#ਜਬ ਦੋਨੋ ਹੱਦਾਂ ਏਕ ਰਖਾਈ।#ਨਾਨਕ ਇਹ ਬਿਧਿ ਸੱਚੇ ਕੋ ਬਣ ਆਈ।#ਨਾਨਕ ਜੋ ਪ੍ਰਭੁ ਭਾਵਹਿਂਗੇ।#ਹਰਿ ਜੀ ਹਰਿਮੰਦਿਰ ਆਵਹਿਂਗੇ ॥ ×××#੨. ਰਾਵਲਪਿੰਡੀ ਭਾਈ ਬੂਟਾਸਿੰਘ ਹਕੀਮ ਦੀ ਧਰਮਸਾਲਾ ਇੱਕ ਪੁਰਾਣੀ ਲਿਖਤ ਦਾ ਗੁਰੂ ਗ੍ਰੰਥਸਾਹਿਬ ਹੈ,² ਉਸ ਵਿੱਚ ੩੫ ਪੌੜੀਆਂ ਦੀ ਮਾਲਕੌਸ ਦੀ ਵਾਰ ਹੈ, ਜਿਸ ਦਾ ਆਰੰਭ ਇਉਂ ਹੁੰਦਾ ਹੈ-#"ਮਾਲਕੌਸ ਕੀ ਵਾਰ ਮਹਲਾ ੧. (ਪੰਨਾ ੧੩੨੧)#ਸਚਾ ਅਲਖ ਅਪਾਰ ਸਰੰਦਾ ਜਾਣੀਐ।#ਬੱਲੇ ਸੱਚਿਆ ॥ ਰਹਾਉ ॥#ਦੁਇ ਪੁੜ ਜੋੜ ਵਿਛੋੜਿ ਧਰੇ ਆਡਾਣੀਐ।#ਸੂਰਜ ਚੰਦ ਉਪਾਇ ਜਗਿ ਜੋਤਿ ਸਮਾਣੀਐ।#ਬਾਸਕੁ ਨੇਤ੍ਰੈ ਪਾਇ ਮੇਰੁ ਮਧਾਣੀਐ।#ਸਾਇਰੁ ਮਥਿ ਵਿਰੋਲਿ ਗੁਰੁ ਅਮਰ ਸਤਾਣੀਐ।#ਅਠਛਿਅ ਰਤਨ ਉਪਾਇ ਸੁਤੁਧਹਿ ਸਮਾਣੀਐ।#ਬ੍ਰਹਮਾ ਬਿਸਨੁ ਮਹੇਸ ਸਿਰੇ ਤਿਨਿ ਜਾਣੀਐ।#ਆਪੇ ਅਲਖ ਅਪਾਰੁ ਗੁਰਸਬਦਿ ਪਛਾਣੀਐ ॥(੧)#× × × × × × ×#ਗੁਰਪਰਸਾਦੀ ਨਾਨਕਾ ਸਚੇ ਗੁਣ ਗਾਵਾ,#ਤੁਧੁ ਭਾਵੈ ਤੂ ਸਲਾਹਣਾ ਸਚੁ ਪੂਰਾ ਪਾਵਾ." (੩੫)
Source: Mahankosh