ਮਾਲਤੀ
maalatee/mālatī

Definition

ਸੰ. ਸੰਗ੍ਯਾ- ਚਮੇਲੀ ਦੀ ਇੱਕ ਜਾਤਿ. Jasminum Grandiflorum। ੨. ਚੰਦ੍ਰਮਾ ਦੀ ਚਾਂਦਨੀ। ੩. ਇੱਕ ਨਦੀ। ੪. ਇੱਕ ਛੰਦ. ਦੇਖੋ, ਸਵੈਯੇ ਦਾ ਰੂਪ ੧੦.#(ਅ) ਦੂਜਾ ਰੂਪ- ਚਾਰ ਚਰਣ, ਪ੍ਰਤਿ ਚਰਣ ਦੋ ਜਗਣ , .#ਉਦਾਹਰਣ-#ਗੁਰੂਸਿਖ ਮਾਨ। ਰਹੋ ਪ੍ਰਭੁ ਧ੍ਯਾਨ।#ਵਿਕਾਰਨ ਹਾਨ। ਲਹੋ ਨਿਰਵਾਨ ॥#(ੲ) ਤੀਜਾ ਰੂਪ- ਪ੍ਰਤਿ ਚਰਣ ਨ, ਰ, ਗ, ਲ. , , , .#ਉਦਾਹਰਣ-#ਸੁਮਤਿ ਵਾਨ ਹੈ ਸੋਯ। ਰਹਿਤ ਨਾਹਿ ਜੋ ਸੋਯ।#ਕਰਤ ਕਾਮ ਕੋ ਨਿੱਤ। ਧਰਤ ਨਾਮ ਮੇ ਚਿੱਤ ॥#(ਸ) ਚੌਥਾ ਰੂਪ- ਪ੍ਰਤਿ ਚਰਣ ੧੧. ਮਾਤ੍ਰਾ ਅੰਤ ਗੁਰੁ ਲਘੁ.#ਉਦਾਹਰਣ-#ਮਾਤਾ ਪਿਤਾ ਸਨਮਾਨ,#ਕਰਤ ਜੁ ਹਿਤ ਚਿਤ ਠਾਨ,#ਤੇ ਹੈਂ ਸੁਘੜ ਸੁਜਾਨ,#ਕਵਿਜਨ ਕਰਤ ਬਖਾਨ.#(ਹ) ਪੰਜਵਾਂ ਰੂਪ- ਇਸ ਭੇਦ ਦਾ ਨਾਮਾਂਤਰ "ਯਮੁਨਾ" ਭੀ ਹੈ. ਪ੍ਰਤਿ ਚਰਣ, ਨ, ਜ, ਜ, ਰ.   , , , .#ਉਦਾਹਰਣ-#ਪਢ ਗੁਰੁਗ੍ਰੰਥ ਅਨੰਦ ਪਾਗਹੀਂ,#ਗੁਰੁਸਿਖ ਪਾਦ ਸਨੰਮ੍ਰ ਲਾਗਹੀਂ,#ਪਰਵਥੁ ਕੋ ਨਹਿ ਲੋਭ ਧਾਰਤੇ,#ਕਹਿਕਰ ਵਾਕ ਸਦੀਵ ਪਾਲਤੇ.
Source: Mahankosh

MÁLTÍ

Meaning in English2

s. f. Mellilot (Mellilota Sp, , Nat. Ord. Leguminosæ); a white odoriferous flower (Agaṇosna Roxburghii):—basaṇt máltí, s. f. A powder of which the principal ingredients are gold leaves and pearls, given in consumption.
Source:THE PANJABI DICTIONARY-Bhai Maya Singh