Definition
ਸੰ. ਮਾਲਵਸ਼੍ਰੀ. ਸੰਗੀਤਮਤ ਅਨੁਸਾਰ ਸ਼੍ਰੀ ਰਾਗ ਦੀ ਰਾਗਿਣੀ, ਜੋ ਸੰਪੂਰਣ ਜਾਤਿ ਦੀ ਹੈ. ਇਸ ਦੇ ਗਾਉਣ ਦਾ ਵੇਲਾ ਸੰਝ ਹੈ. ਹਨੁਮਤ ਮਤ ਅਨੁਸਾਰ ਇਹ ਹਿੰਡੋਲ ਦੀ ਰਾਗਿਣੀ ਹੈ, ਅਤੇ ਧੈਵਤ ਗਾਂਧਾਰ ਵਰਜਕੇ ਔੜਵ ਮੰਨੀ ਹੈ. ਬਹੁਸੰਮਤਿ ਨਾਲ ਇਹ ਕਲ੍ਯਾਨ ਠਾਟ ਦੀ ਔੜਵ ਰਾਗਿਣੀ ਹੈ. ਰਿਸਭ ਅਤੇ ਧੈਵਤ ਵਿਵਰਜਿਤ ਹਨ. ਪੰਚਮ ਵਾਦੀ ਅਤੇ ਸੜਜ ਸੰਵਾਦੀ ਹੈ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ.#ਆਰੋਹੀ- ਸ ਗ ਮੀ ਪ ਨ ਸ.#ਅਵਰੋਹੀ- ਸ ਨ ਪ ਮੀ ਗ ਸ.
Source: Mahankosh