Definition
ਸੰ. ਮਾਲਵਗੌੜ. ਇਹ ਮਾਰੂਠਾਟ ਦਾ ਸੰਪੂਰਣ ਰਾਗ ਹੈ.¹ ਇਸ ਵਿੱਚ ਧੈਵਤ ਦੋਵੇਂ ਲਗ ਜਾਂਦੇ ਹਨ. ਪੂਰੀਆ ਅਤੇ ਸ੍ਰੀਰਾਗ ਦੇ ਮੇਲ ਤੋਂ ਬਣਦਾ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਗਾਂਧਾਰ ਅਤੇ ਪੰਚਮ ਇਸ ਨੂੰ ਬਹੁਤ ਹੀ ਸਪਸ੍ਟ ਕਰਦੇ ਹਨ, ਕਈਆਂ ਦੇ ਮਤ ਵਿੱਚ ਇਹੀ ਵਾਦੀ ਅਤੇ ਸੰਵਾਦੀ ਹਨ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਕੋਮਲ, ਧੈਵਤ ਦੋਵੇਂ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ.#ਆਰੋਹੀ- ਸ ਰਾ ਗ ਮੀ ਪ ਧ ਨ ਸ.#ਅਵਰੋਹੀ- ਸ ਨ ਧ ਪ ਮੀ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਲੀਗੌੜੇ ਦਾ ਨੰਬਰ ਵੀਹਵਾਂ ਹੈ.
Source: Mahankosh