ਮਾਲੋ
maalo/mālo

Definition

ਮਾਂਗੋ ਅਤੇ ਮਾਲੋ ਦੋ ਜਿਗ੍ਯਾਸੂ ਸਤਿਗੁਰੂ ਨਾਨਕ ਦੇਵ ਪਾਸ ਆਏ, ਜਿਨ੍ਹਾਂ ਨੂੰ ਭਕ੍ਤਿਯੋਗ ਦਾ ਉਪਦੇਸ਼ ਦਿੱਤਾ। ੨. ਸ਼ੇਖ਼ ਮਾਲੋ ਇੱਕ ਵਿਦ੍ਵਾਨ ਮੁਸਲਮਾਨ ਸੀ. ਇਹ ਸ਼੍ਰੀ ਗੁਰੂ ਨਾਨਕਸ੍ਵਾਮੀ ਨਾਲ ਕਰਤਾਰਪੁਰ ਚਰਚਾ ਕਰਨ ਆਇਆ. ਗੁਰਦੇਵ ਦੇ ਵਚਨਾਂ ਦਾ ਇਸ ਪੁਰ ਅਜੇਹਾ ਅਸਰ ਹੋਇਆ ਕਿ ਸਤਿਗੁਰੂ ਦਾ ਸੇਵਕ ਹੋਕੇ ਆਪਣਾ ਜਨਮ ਸਫਲ ਕੀਤਾ.
Source: Mahankosh