Definition
ਅ਼. [ماہر] ਮਾਹਿਰ. ਵਿ- ਮਹਾਰਤ (ਯੋਗ੍ਯਤਾ) ਰੱਖਣ ਵਾਲਾ. ਹੁਨਰ ਵਿੱਚ ਉਸਤਾਦ। ੨. ਤਜੁਰਬੇਕਾਰ। ੩. ਪੂਰਾ ਵਾਕ਼ਿਫ਼. "ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ." (ਮਾਝ ਮਃ ੫) ੪. ਮਹਰ (ਸੰ. ਮਹੱਤਰ). ਪ੍ਰਧਾਨ. ਮੁਖੀਆ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ੫. ਦੇਖੋ, ਮਹਰਿ ਅਤੇ ਮਾਹਿਰ.
Source: Mahankosh
Shahmukhi : ماہر
Meaning in English
expert, specialist, skilled, experienced, master, adroit; also ਮਾਹਿਰ
Source: Punjabi Dictionary