ਮਿਜਰਾਬ
mijaraaba/mijarāba

Definition

ਅ਼. [مِضراب] ਸੰਗ੍ਯਾ- ਜਰਬ ਲਾਉਣ ਦਾ ਕਾਠ ਦੰਦ ਧਾਤੁ ਆਦਿ ਦਾ ਡੱਕਾ ਅਥਵਾ ਛੱਲਾ, ਜਿਸ ਨਾਲ ਰਬਾਬ ਸਿਤਾਰ ਆਦਿ ਵਜਾਈਦੇ ਹਨ. Plectrum.#"ਦੀਪਕ ਕੋ ਗਾਇ ਗਾਇ ਭਾਰਤਤਵਾ ਸੋ ਤਪ੍ਯੋ#ਕਰਕੈ ਆਲਾਪ ਮੇਘ ਯਾਂਕੋ ਸਿਯਰਾਇਦੇ,#ਚਪਲਾ ਤੇ ਚੰਚਲ ਔ ਪਵਨ ਤੇ ਵੇਗਵਾਨ#ਤਾਰਫਁਧਾ ਮੇ ਫਸਾਯ ਚਿੱਤ ਠਹਿਰਾਇਦੇ,#ਭੂਲ੍ਯੋ ਲਯ ਨਾਮ ਤਾਰ ਪ੍ਰਭੁ ਕੋ ਵ੍ਰਿਜੇਸ਼ਹਰਿ#ਦੈਕੈ ਕਰਤਾਰ ਕਰਤਾਰ ਤੂੰ ਸੁਝਾਇਦੇ,#ਬਾਬਾ ਕੇ ਰਬਾਬੀ ਭਾਈ ਮਰਦਾਨਾ! ਕ੍ਰਿਪਾ ਕਰ#ਨੇਸੁਕ ਰਬਾਬ ਪਰ ਮਿਜ਼ਰਾਬ ਲਾਇਦੇ.
Source: Mahankosh