Definition
ਸੰ. ਮਿਸ੍ਟ. ਮਧੁਰ. "ਮਿਠਾ ਕਰਿਕੈ ਖਾਇਆ." (ਸੋਰ ਅਃ ਮਃ ੫) ੨. ਪ੍ਰਿਯ. ਪਿਆਰਾ. "ਮਿਠਾ ਬੋਲਹਿ ਨਿਵਿ ਚਲਹਿ." (ਸ੍ਰੀ ਮਃ ੩) "ਹੁਕਮ ਮਿਠਾ ਮੰਨਿਆ ਹੈ." (ਜਸਭਾਮ) ੩. ਸੰਗ੍ਯਾ- ਗੁੜ ਖੰਡ ਆਦਿ ਪਦਾਰਥ. "ਕੂੜੁ ਮਿਠਾ ਕੂੜੁ ਮਾਖਿਓ." (ਵਾਰ ਆਸਾ) ੪. ਕਮਾਦ. ਇਖ. "ਵੇਖੁ ਜਿ ਮਿਠਾ ਕਟਿਆ." (ਮਃ ੧. ਵਾਰ ਮਾਝ) ੫. ਮਿੱਠਾ ਤੇਲੀਆ. ਇੱਕ ਪ੍ਰਕਾਰ ਦੀ ਵਿਸ. ਦੇਖੋ, ਤੇਲੀਆ ੪. "ਮਹੁਰਾ ਮਿਠਾ ਆਖੀਐ." (ਭਾਗੁ) "ਘੋਲ ਮਿਠਾ ਲਪਟੋ ਥਨ ਪੈ." (ਕ੍ਰਿਸਨਾਵ) ਕ੍ਰਿਸਨ ਜੀ ਦੇ ਮਾਰਨ ਲਈ ਪੂਤਨਾ ਨੇ ਮਿੱਠਾ ਤੇਲੀਆ ਥਣਾਂ ਪੁਰ ਲੇਪਨ ਕੀਤਾ.
Source: Mahankosh