ਮਿਤ੍ਰਮਿਲਾਪ
mitramilaapa/mitramilāpa

Definition

ਦੋਸ੍ਤ ਦੀ ਮੁਲਾਕਾਤ.#ਕੇਤੇ ਰਾਜ ਕਾਜ ਦੇਖੋ, ਸੁਖਨ ਕੇ ਸਾਜ ਦੇਖੋ,#ਦੀਰਘ ਸਮਾਜ ਦੇਖੇ ਖਰੇ ਖਾਨ ਪਾਨ ਮੇ,#ਦ੍ਵਿਜ "ਬਲਦੇਵ" ਕਹੈ ਦਾਨਿਨ ਕੇ ਦਾਨ ਦੇਖੋ#ਮਾਨਿਨ ਕੇ ਮਾਨ ਦੇਖੇ ਧ੍ਯਾਨੀ ਦੇਖੇ ਧ੍ਯਾਨ ਮੇ,#ਸੁੰਦਰ ਸੁਚਾਲ ਦੇਖੇ ਬਡੇ ਬਡੇ ਮਾਲ ਦੇਖੇ#ਲਾਲ ਦੇਖੇ ਤੌਨ ਜੌਨ ਪੂਰੇ ਪੂਰੀ ਸ਼ਾਨ ਮੇ,#ਦੇਖੇ ਸਬ ਲੇਖੇ ਹੈਂ ਅਲੇਖੋ ਏਕ ਯਹੀ ਪ੍ਰਭੁ#ਮਿਤ੍ਰ ਕੇ ਮਿਲਨ ਸਮ ਸੁਖ ਨ ਜਹਾਨ ਮੇ.
Source: Mahankosh