Definition
ਝੂਠੀ- ਪ੍ਰਤੀਤਿ. ਝੂਠੀ ਗੱਲ ਵਾਸਤੇ ਝੂਠਾ ਹੀ ਪ੍ਰਮਾਣ ਦੇਕੇ ਕਿਸੇ ਬਾਤ ਨੂੰ ਸਾਬਤ ਕਰਨਾ, "ਮਿਥ੍ਯਾਧ੍ਯਵਸਿਤਿ" ਅਲੰਕਾਰ ਹੈ.#ਝੂਠ ਅਰਥ ਕੀ ਸਿੱਧਿ ਕੋ ਝੂਠੇ ਵਰਣਨ ਆਨ,#ਮਿਥ੍ਯਧ੍ਯਵਸਿਤਿ ਕਹਿਤ ਹੈਂ ਭੂਸਣ ਸੁਕਵਿ ਸੁਜਾਨ.#(ਸ਼ਿਵਰਾਜਭੂਸਣ)#ਉਦਾਹਰਣ-#ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ,#ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ,#× × × × × ×#ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲ ਉਰੇ ਲਿਆਵੈ,#ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ,#× × × × × ×#ਕਹਤ ਕਬੀਰ ਸੁਨਹੁ ਰੇ ਸੰਤਹੁ, ਕੀਟੀ ਪਰਬਤੁ ਖਾਇਆ,#ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ. (ਆਸਾ ਕਬੀਰ)#ਨਿਸ਼ਚੈ ਜਾਨਹੁ ਝੂਠੀ ਮਾਯਾ, ×××#ਤੈਸੇ ਝੂਠੇ ਤਿਹ ਬਿਵਹਾਰਾ, ×××#ਸੁਪਨ ਵਿਖੇ ਜਿਉ ਸਰਿਤਾ ਵਾਰਾ,#ਚਹਿਤ ਨਾਉ ਚਢ ਉਤਰ੍ਯੋ ਪਾਰਾ,#ਸੁਪਨ ਟਕਾ ਦੇ ਸੋ ਲਁਘਜਾਈ,#ਇਸੀ ਰੀਤਿ ਤਿਁਹ ਲੇਹੁ ਲਖਾਈ.#(ਨਾਪ੍ਰ)#ਸਸੇਸਿੰਗ ਕੇ ਨਾਦ ਸੇ ਮੰਤ੍ਰ ਨਿਰੱਖਰ ਗਾਇ,#ਸ੍ਵਾਰਥਿ ਨਰ ਕੋ ਮਨ ਤਬੈ ਅਪਨੇ ਕਰ ਮੇ ਆਇ.#ਸ੍ਵਾਰਥੀ ਦਾ ਮਨ ਵਸ਼ਿ ਕਰਨਾ ਮਿਥ੍ਯਾ ਗੱਲ ਹੈ, ਉਸ ਵਾਸਤੇ ਮਿਥ੍ਯਾ ਯਤਨ ਦੱਸਿਆ ਹੈ.#ਰਵਿ ਰਸ਼ਮੇਂ ਲੈ ਗਗਨ ਮੇ ਸੁੰਦਰ ਮੰਦਿਰ ਛਾਇ,#ਬਚ੍ਯੋ ਚਹੈਂ ਜੇ ਕਾਲ ਤੇ ਰਾਖਹੁ ਦੇਹ ਦੁਰਾਇ.#(ਅਲੰਕਾਰ ਸਾਗਰਸੁਧਾ)
Source: Mahankosh