Definition
ਨਿਮਿ ਦੇ ਪੁਤ੍ਰ ਮਿਥਿ ਦਾ ਦੇਸ਼, ਜਿਸ ਨੂੰ ਤਿਰਹੁਤ ਅਤੇ ਵਿਦੇਹ ਭੀ ਆਖਦੇ ਸਨ. ਇਸ ਦੇ ਪੂਰਵ ਕੌਸ਼ਿਕੀ ਨਦੀ, ਪੱਛਮ ਗੰਡਕਾ, ਉੱਤਰ ਹਿਮਾਲਯ ਅਤੇ ਦੱਖਣ ਗੰਗਾ ਹੈ. ਹੁਣ ਇਹ ਇਲਾਕਾ ਦਰਭੰਗਾ, ਚੰਪਾਰਨ, ਮੁਜੱਫਰਪੁਰ ਵਿੱਚ ਵੱਡਿਆ ਹੋਇਆ ਹੈ। ੨. ਜਨਕ ਰਾਜਾ ਦੀ ਪੁਰੀ. ਜਨਕ ਦੀ ਰਾਜਧਾਨੀ. ਹੁਣ "ਸੀਤਾਮਾੜੀ" ਨਾਮਕ ਥਾਂ ਹੀ ਜਨਕਪੁਰੀ ਮੰਨੀ ਜਾਂਦੀ ਹੈ. ਇਸ ਤੋਂ ਇੱਕ ਮੀਲ ਉੱਤਰ ਸੀਤਾ ਦੇ ਜਨਮ ਦਾ ਥਾਂ ਹੈ, ਜਿੱਥੇ ਹਲਵਾਹੁੰਦੇ ਜਨਕ ਨੂੰ ਸੀਤਾ ਲੱਭੀ ਸੀ. ਸੀਤਾਮਾੜੀ ਤੋਂ ਛੀ ਮੀਲ ਤੇ ਸ਼ਿਵਧਨੁਖ ਤੋੜਨ ਦਾ ਥਾਂ "ਧੇਨੁਕਾ" ਦੱਸਿਆ ਜਾਂਦਾ ਹੈ.
Source: Mahankosh