ਮੁਸਕਾਕ
musakaaka/musakāka

Definition

ਅਰ੍‍ਕ ਮੁਸ਼ਕ (ਅੱਕ ਦੀ ਬੂ). "ਤਿਨ ਹਰਿ ਹਿਰਦ ਬਾਸੁ ਬਸਾਨੀ, ਛੁਟਿਗਈ ਮੁਸਕੀ ਮੁਸਕਾਕ." (ਕਾਨ ਮਃ ੪) ਜਿਨ੍ਹਾਂ ਦੇ ਹਿਰਦੇ ਵਿੱਚ ਹਰਿ (ਕਰਤਾਰ ਰੂਪ ਹਰਿ (ਚੰਦਨ) ਦੀ ਸੁਗੰਧ ਵਸੀ ਹੈ, ਉਨ੍ਹਾਂ ਦੇ ਅੰਦਰੋਂ ਮੁਸ਼ਕੀ (ਤ੍ਰੱਕੀ ਹੋਈ) ਅੱਕ ਦੀ ਬੂ (ਭਾਵ- ਮੰਦਵਾਸਨਾ) ਦੂਰ ਹੋ ਗਈ.
Source: Mahankosh