ਮੁਹ਼ੱਰਮ
muhaarama/muhārama

Definition

ਅ਼. [مُحرّم] ਵਿ- ਹ਼ਰਾਮ ਕੀਤਾ ਹੋਇਆ। ੨. ਸੰਗ੍ਯਾ- ਮੁਸਲਮਾਨੀ ਸਾਲ ਦਾ ਪਹਿਲਾ ਮਹੀਨਾ, ਜਿਸ ਵਿੱਚ ਜੰਗ ਕਰਨਾ ਹ਼ਰਾਮ ਹੈ. ਇਸ ਮਹੀਨੇ ਦੇ ਪਹਿਲੇ ਦਸ ਦਿਨ ਇਮਾਮ ਹੁਸੈਨ ਦੀ ਯਾਦਗਾਰ ਵਿੱਚ ਵਡੇ ਸ਼ੋਕ ਨਾਲ ਸ਼ੀਆ਼ ਲੋਕ ਮਨਾਉਂਦੇ ਹਨ, ਅਰ ਤਾਜ਼ੀਏ ਬਣਾਕੇ ਵਿਲਾਪ ਕਰਦੇ ਹੋਏ ਇਮਾਮ ਬਾੜੇ ਵਿੱਚ ਜਾਕੇ ਦਫਨ ਕਰਦੇ ਹਨ. ਦੇਖੋ, ਹੁਸੈਨ.#ਮੁਹ਼ੱਰਮ ਦਾ ਦਸਵਾਂ ਦਿਨ ਸੁੰਨੀ ਲੋਕ ਭੀ ਤਿਉਹਾਰ ਮੰਨਦੇ ਹਨ. ਉਨ੍ਹਾਂ ਦਾ ਨਿਸ਼ਚਾ ਹੈ ਕਿ ਇਸ ਦਿਨ ਖ਼ੁਦਾ ਨੇ ਆਦਮ ਹਵਾ, ਜ਼ਿੰਦਗੀ ਅਤੇ ਮੌਤ, ਬਹਿਸ਼੍ਤ ਅਤੇ ਦੋਜ਼ਖ ਆਦਿ ਦੀ ਰਚਨਾ ਕੀਤੀ ਸੀ.
Source: Mahankosh