Definition
William Moorcroft ਸਨ ੧੭੭੦ ਵਿੱਚ ਇੰਗਲੈਂਡ ਜਨਮਿਆ. ਇਹ ਪ੍ਰਸਿੱਧ ਸਲੋਤਰੀ (ਸ਼ਾਲਹੋਤ੍ਰੀ Veterinary surgeon) ਸੀ. ਸਨ ੧੮੦੮ ਵਿੱਚ ਇਹ ਬੰਗਾਲ ਦੇ ਰਸਾਲਿਆਂ ਦਾ ਇਨਸਪੈਕਟਰ ਹੋਇਆ. ਸਨ ੧੮੧੯ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਲਹੌਰ ਮਿਲਿਆ. ਮਹਾਰਾਜਾ ਨੇ ਇਸ ਨੂੰ ਆਪਣੇ ਰਸਾਲੇ ਵਖਾਕੇ ਕਈ ਨੇਕਸਲਾਹਾਂ ਲਈਆਂ ਅਤੇ ਇਸ ਦੀ ਭਾਰੀ ਮਾਨ ਕੀਤਾ.#ਮੂਰਕ੍ਰੌਫਟ ੨੭ ਅਗਸਤ ਸਨ ੧੮੨੫ ਨੂੰ ਤਾਪ ਨਾਲ ਰੋਗੀ ਹੋਕੇ ਤੁਰਕਿਸਤਾਨ ਵਿੱਚ ਮੋਇਆ.
Source: Mahankosh