ਮੇਦਾ
maythaa/mēdhā

Definition

ਦੇਖੋ, ਮੇਦ ੧। ੨. ਅ਼. [مِعدہ] ਮਿਅ਼ਦਹ. ਸੰਗ੍ਯਾ- ਪਕ੍ਵਾਸ਼ਯ. ਜਠਰਾਗਨਿ ਦੇ ਨਿਵਾਸ ਦਾ ਥਾਂ.¹ ਓਝਲੀ. ਸ਼ਰੀਰ ਦੀ ਉਹ ਥੈਲੀ, ਜਿਸ ਵਿੱਚ ਜਾਕੇ ਗਿਜਾ ਹਜਮ ਹੁੰਦੀ ਹੈ. Stomach ਮੇਦੇ ਦਾ ਖੱਬਾ ਸਿਰਾ ਤਿੱਲੀ ਨਾਲ ਅਤੇ ਸੱਜਾ ਜਿਗਰ ਨਾਲ ਸੰਬੰਧ ਰਖਦਾ ਹੈ. ਮੇਦੇ ਤੋਂ ਹਜਮ ਹੋਈ ਖੁਰਾਕ ਆਂਦਰਾਂ ਵਿੱਚ ਜਾਂਦੀ ਹੈ. ਜੋ ਲੋਕ ਮੰਦੇ ਨੂੰ ਬਹੁਤ ਅੰਨ ਜਲ ਨਾਲ ਭਰ ਲੈਂਦੇ ਹਨ, ਮਹੀਨ ਚੱਬੇ ਅਤੇ ਬਿਨਾਂ ਭੁੱਖ ਤੇਹ ਖਾਂਦੇ ਪੀਂਦੇ ਹਨ, ਉਨ੍ਹਾਂ ਦਾ ਮੇਦਾ ਰੋਗੀ ਹੋਜਾਂਦਾ ਹੈ, ਜਿਸ ਤੋਂ ਅਨੇਕ ਰੋਗ ਉਪਜਦੇ ਹਨ.
Source: Mahankosh

MEDA

Meaning in English2

s. m, The Tetranthera Roxburghii, Nat. Ord. Lauraceæ:—medá chob, s. f. The wood and medá sakk, the bark of the plant, employed externally and internally for bruises. The berries yield an oil used for ointments and candles. The wood is aromatic and the leaves glutinous. Also see Maidá.
Source:THE PANJABI DICTIONARY-Bhai Maya Singh