Definition
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਪ੍ਰਿਥਿਵੀ ਦੇ ਮੱਧ ਇੱਕ ਵਡਾ ਪਹਾੜ, ਜਿਸ ਪੁਰ ਇੰਦ੍ਰ ਕੁਬੇਰ ਆਦਿ ਦੇਵਤਿਆਂ ਦੀਆਂ ਪੁਰੀਆਂ ਹਨ. ਇਸ ਦੇ ਨਾਮ ਸੁਮੇਰੁ. ਹੇਮਾਦ੍ਰਿ. ਰਤਨਸਾਨੁ, ਅਮਰਾਦ੍ਰਿ ਆਦਿ ਅਨੇਕ ਹਨ. "ਤ੍ਰਿਣ ਮੇਰੁ ਦਿਖੀਤਾ." (ਬਿਲਾ ਮਃ ੫) ੨. ਮੰਦਰਾਚਲ. "ਮੇਰੁ ਕੀਆ ਮਾਧਾਣੀ.") (ਮਃ ੧. ਵਾਰ ਮਾਝ) ੩. ਮਾਲਾ ਦਾ ਸ਼ਿਰੋਮਣਿ ਮਣਕਾ. "ਤੂੰ ਗੰਠੀ, ਮੇਰੁ ਸਿਰਿ ਤੂੰ ਹੈ." (ਮਾਝ ਮਃ ੫) ੪. ਪਹਾੜ. ਗਿਰਿ. "ਮੇਰੁ ਮੇ ਸੁਮੇਰੁ ਬਡੋ." (ਭਾਗੁ ਕ) "ਕੂਪ ਤੇ ਮੇਰੁ ਕਰਾਵੈ." (ਸਾਰ ਕਬੀਰ) ਨੀਵੇਂ ਥਾਂ ਤੋਂ ਉੱਚਾ ਪਹਾੜ ਕਰਦਾ ਹੈ। ੫. ਕੰਗਰੋੜ ਦੀ ਹੱਡੀ. ਰੀਢ. ਦੇਖੋ, ਮੇਰਡੰਡ। ੬. ਯੋਗਮਤ ਅਨੁਸਾਰ ਦਸ਼ਮਦ੍ਵਾਰ। ੭. ਛੱਖ੍ਯ ਦਾ ਇੱਕ ਰੂਪ. ਦੇਖੋ, ਗੁਰੁ ਛੰਦ ਦਿਵਾਕਰ। ੮. ਵਿ- ਪ੍ਰਧਾਨ ਸ਼ਿਰੋਮਣਿ.
Source: Mahankosh
MERU
Meaning in English2
s. f, The bead in which the two ends of a rosary are joined; a head man.
Source:THE PANJABI DICTIONARY-Bhai Maya Singh