Definition
Sir John Malcolm ਇਹ ੨. ਮਈ ਸਨ ੧੭੩੯ ਨੂੰ ਸਕਾਟਲੈਂਡ ਜਨਮਿਆ. ਤੇਰ੍ਹਾਂ ਸਾਲ ਦੀ ਉਮਰ ਵਿੱਚ ਮਦਰਾਸ ਦੀ ਫੌਜ ਵਿੱਚ ਭਰਤੀ ਹੋਇਆ. ਇਹ ਫਾਰਸੀ ਦਾ ਚੰਗਾ ਜਾਣੂ ਸੀ, ਇਸ ਲਈ ਗਵਰਨਰ ਜਨਰਲ ਕਾਰਨਵਾਲਿਸ (C. Cornwallis) ਦਾ ਮੁਤਰੱਜਿਮ (ਉਲਥਾਕਾਰ) ਅਤੇ ਸਨ ੧੭੯੬ ਵਿੱਚ ਫੌਜੀ ਸਕੱਤਰ ਬਣਿਆ. ਸਨ ੧੭੯੯ ਵਿੱਚ ਸਫ਼ੀਰ ਹੋਕੇ ਫਾਰਸ ਗਿਆ ਅਤੇ ਫਾਰਸ ਦੀ ਹਿਸਟਰੀ ਫਾਰਸੀ ਵਿੱਚ ਲਿਖੀ. ਸਨ ੧੮੦੩ ਵਿੱਚ ਮੈਸੂਰ ਦਾ ਰੈਜ਼ੀਡੰਟ ਥਾਪਿਆ ਗਿਆ. ਸਨ ੧੮੧੨ ਵਿੱਚ ਇਸ ਨੇ ਇੱਕ ਸੰਖੇਪ ਹਾਲ ਸਿੱਖਾਂ ਦਾ (The Sketch of the Sikhs) ਲਿਖਿਆ. ਸਨ ੧੮੧੭ ਵਿੱਚ ਲਾਰਡ ਮ੍ਯੂਰ (Muir) ਦਾ ਦੱਖਣ ਵੱਲ ਨਾਇਬ ਰਿਹਾ. ੩੦ ਮਈ ਸਨ ੧੮੩੩ ਨੂੰ ਇਸ ਦਾ ਇੰਗਲੈਂਡ ਦੇਹਾਂਤ ਹੋਇਆ.
Source: Mahankosh