ਮੋਦਕ
mothaka/modhaka

Definition

ਸੰ. ਵਿ- ਮੋਦ (ਖੁਸ਼) ਕਰਨ ਵਾਲਾ. ਆਨੰਦਦਾਇਕ। ੨. ਸੰਗ੍ਯਾ- ਲੱਡੂ. "ਮੋਦਕ ਬਨਾਏ ਜੋਊ ਮੋਦਕ ਮਹਾਨ ਕੋ." (ਗੁਪ੍ਰਸੂ) ੩. ਇੱਕ ਛੰਦ, ਜਿਸ ਦੇ ਚਾਰ ਚਾਰ ਭਗਣ ਗਣ ਵਾਲੇ ਚਾਰ ਚਰਣ ਹੁੰਦੇ ਹਨ. ਰਾਮਚੰਦ੍ਰਿਕਾ ਵਿੱਚ ਇਸ ਦਾ ਨਾਮ ਸੁੰਦਰੀ ਭੀ ਹੈ. ਦੇਖੋ, ਸੁੰਦਰੀ (ਅ). ੪. ਗੁੜ. ਕੰਦਸ੍ਯਾਹ.
Source: Mahankosh