ਮੋਰਚਾ
morachaa/morachā

Definition

ਫ਼ਾ. [مورچہ] ਮੋਰਚਹ ਅਥਵਾ ਮੋਰਚਾਲ. ਸੰਗ੍ਯਾ- ਕਿਲੇ ਦੀ ਕੰਧ ਜਾਂ ਵੱਟ ਆਦਿ ਵਿੱਚ ਬਣਾਇਆ ਛੇਕ, ਜਿਸ ਵਿੱਚਦੀਂ ਦੁਸ਼ਮਨ ਪੁਰ ਤੀਰ ਗੋਲੀ ਆਦਿ ਚਲਾਇਆ ਜਾਵੇ। ੨. ਵੈਰੀ ਦੇ ਸ਼ਸਤ੍ਰਾਂ ਤੋਂ ਬਚਾਉ ਲਈ ਖੋਦਿਆ ਟੋਆ ਅਥਵਾ ਖਾਈ, ਜਿਸ ਵਿੱਚ ਸਿਪਾਹੀ ਲੁਕਕੇ ਬੈਠਦੇ ਅਤੇ ਦੁਸ਼ਮਨ ਤੇ ਵਾਰ ਕਰਦੇ ਹਨ। ੩. ਜ਼ੰਗਾਰ. ਜਰ. "ਜਨਮ ਜਨਮ ਦੇ ਲਾਗੇ ਬਿਖੁ ਮੋਰਚਾ." (ਪਨਾ ਮਃ ੪) "ਕਹੁ ਨਾਨਕ ਮੋਰਚਾ ਗੁਰਿ ਲਾਹਿਓ." (ਨਟ ਮਃ੫)#੪. ਦਾਗ. "ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ। ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥" (ਮਾਝ ਅਃ ਮਃ ੩) ੪. ਕੀੜੀ. ਕੀਟ.
Source: Mahankosh

Shahmukhi : مورچہ

Parts Of Speech : noun, masculine

Meaning in English

trench; fortification, military position; front, battle front, battle line; agitation, political movement
Source: Punjabi Dictionary

MORCHÁ

Meaning in English2

s. m, Rust; (corrupted from the Persian word Morchah.) an embrasure in the wall of a fort; a ditch, embankment, a trench:—morchá bannhṉá, morchá baṇdí karná, v. a. To make an intrenohment, to intrench:—morchá jittṉá, v. a. To carry an entrenchment:—morchá laiṉá, v. a. To oppose, to make head against:—morchá márná, v. a. To attack the enemy with success.
Source:THE PANJABI DICTIONARY-Bhai Maya Singh