ਮੋਹਣੀ
mohanee/mohanī

Definition

ਵਿ- ਮੋਹਿਤ ਕਰਨ ਵਾਲੀ। ੨. ਸੰਗ੍ਯਾ- ਸੁੰਦਰ ਇਸਤ੍ਰੀ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) ੩. ਅਪਸਰਾ. "ਗਾਵਹਿ ਮੋਹਣੀਆ ਮਨੁ ਮੋਹਨਿ." (ਜਪੁ) ੪. ਮਾਯਾ. "ਨ ਮੋਹੈ ਮੋਹਣੀ." (ਸੂਹੀ ਅਃ ਮਃ ੧) ੫. ਵਿਸਨੁ ਦਾ ਇੱਕ ਅਵਤਾਰ. ਦੇਖੋ, ਮੋਹਨੀ ੫। ੬. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਹਰੇਕ ਚਰਣ ਦੇ ਆਦਿ ਸਗਣ ॥ ਅਤੇ ਅੰਤ ਮਗਣ. .#ਉਦਾਹਰਣ-#ਭਰਣੰਕ ਸੁ ਭੇਰੀ ਘੋਰਾਣੰ,#ਜਣ ਸਾਵਣ ਭਾਦੋਂ ਮੋਰਾਣੰ,#ਰਿਸ ਬਾਹੈ ਗਾਹੈ ਜੋ ਧਾਣੰ,#ਰਣ ਰੋਹੈ ਜੋਹੈ ਕ੍ਰੋਧਾਣੰ.#(ਰਾਮਾਵ)#(ਅ) ਦਸਮਗ੍ਰੰਥ ਵਿੱਚ "ਮੋਦਕ" ਦਾ ਨਾਮਾਂਤਰ ਭੀ "ਮੋਹਣੀ" ਛੰਦ ਹੈ, ਅਰਥਾਤ ਪ੍ਰਤਿ ਚਰਣ ਚਾਰ ਭਗਣ, , , , .#ਉਦਾਹਰਣ-#ਗੌਰ ਸਰੂਪ ਮਹਾਂ ਛਬਿ ਸੋਹਤ,#ਦੇਖਤ ਸੂਰਨ ਕੋ ਮਨ ਮੋਹਤ,#ਰੀਝਤ ਤਾਕ ਬਡੇ ਨ੍ਰਿਪ ਐਸਹਿ",#ਸੋਭਹਿ" ਕੌਨ ਸਕੈ ਕਹਿ ਕੈਸਹਿ",#(ਅਜਰਾਜ)
Source: Mahankosh

Shahmukhi : موہنی

Parts Of Speech : adjective, feminine

Meaning in English

same as preceding; noun feminine beautiful maiden, lovely woman; enchantress
Source: Punjabi Dictionary