ਮੌੜ
maurha/maurha

Definition

ਰਿਆਸਤ ਨਾਭਾ, ਨਜਾਮਤ ਫੂਲ, ਤਸੀਲ ਥਾਣਾ ਧਨੌਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਪੇ ਤੋਂ ਚਾਰ ਮੀਲ ਉੱਤਰ ਪੂਰਵ ਹੈ. ਇਸ ਪਿੰਡ ਦਾ ਕੁਝ ਹਿੱਸਾ ਰਿਆਸਤ ਪਟਿਆਲਾ ਅਤੇ ਜਿਲਾ ਫਿਰੋਜ਼ਪੁਰ ਵਿੱਚ ਭੀ ਹੈ. ਇਸ ਪਿੰਡ ਦੀ ਨਾਭਾ ਪੱਤੀ ਤੋਂ ਚੜ੍ਹਦੇ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਢਿੱਲਵੀ ਨਿਵਾਸ ਰੱਖਦੇ ਹੋਏ ਇੱਥੇ ਲੋਕਾਂ ਦੇ ਕਲ੍ਯਾਣ ਹਿਤ ਆਕੇ ਕੁਝ ਸਮਾਂ ਵਿਰਾਜੇ ਹਨ. ਇੱਥੋਂ ਦੇ ਸਿੱਖਾਂ ਦਾ ਪ੍ਰੇਮਭਾਵ ਦੇਖਕੇ ਸਤਿਗੁਰਾਂ ਨੇ ਆਪਣਾ ਚੋਲਾ ਬਖ਼ਸ਼ਿਆ, ਜੋ ਹੁਣ ਭਾਈ ਬਸੰਤਸਿੰਘ ਦੇ ਘਰ ਹੈ. ਇਸੇ ਚੇਲੇ ਦੇ ਨਾਮ ੨੦. ਘੁਮਾਉਂ ਜ਼ਮੀਨ ਰਿਆਸਤ ਨਾਭੇ ਵੱਲੋਂ ਹੈ.#ਗੁਰੂ ਜੀ ਦੇ ਚਰਣ ਪਾਉਣ ਵਾਲੀ ਥਾਂ ਕੇਵਲ ਮੰਜੀਸਾਹਿਬ ਹੈ. ਹੁਣ ਸੰਗਤਿ ਗੁਰਦ੍ਵਾਰਾ ਬਣਾਉਣ ਦਾ ਉੱਦਮ ਕਰ ਰਹੀ ਹੈ ਸਿੰਘ ਸੇਵਾਦਾਰ ਹੈ. ਦੇਖੋ, ਮੌੜਕਲਾਂ.
Source: Mahankosh