ਮ੍ਰਿਗਤਿਸਨਾ
mrigatisanaa/mrigatisanā

Definition

ਸੰ. मृगतृष्णा. mirage. ਅ਼. ਸਰਾਬ. ਰੇਤਲੇ ਮੈਦਾਨਾਂ ਵਿੱਚ ਜਦ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ, ਤਦ ਰੇਤ ਦੀ ਚਮਕ ਅਰ ਅਬਖ਼ਰਾਤ ਦੀ ਲਹਿਰ ਨੇਤ੍ਰਾਂ ਨੂੰ ਜਲਭਰੀ ਝੀਲ ਭਾਸਣ ਲਗ ਜਾਂਦੀ ਹੈ. ਜਿਉਂ ਜਿਉਂ ਪਿਆਸੇ ਆਦਮੀ ਅਥਵਾ ਮ੍ਰਿਗ ਆਦਿਕ ਜੀਵ ਉਸ ਵੱਲ ਜਾਂਦੇ ਹਨ, ਤਿਉਂ ਤਿਉਂ ਜਲ ਦੂਰ ਪ੍ਰਤੀਤ ਹੁੰਦਾ ਹੈ. ਅੰਤ ਨੂੰ ਸੂਰਜ ਦੀਆਂ ਕਿਰਨਾਂ ਢਲਕੇ ਤਿਰਛੀਆਂ ਹੋ ਜਾਂਦੀਆਂ ਹਨ ਅਰ ਜਲ ਦੀ ਥਾਂ ਸਾਫ ਥਲ ਪ੍ਰਤੀਤ ਹੋਣ ਲਗਦਾ ਹੈ. ਗੁਰਬਾਣੀ ਵਿੱਚ ਸੰਸਾਰ ਦੇ ਛਿਨ- ਭੰਗੁਰ ਮਾਯਾ ਦੇ ਵਿਲਾਸਾਂ ਨੂੰ ਮ੍ਰਿਗਤ੍ਰਿਸਨਾ ਦਾ ਦ੍ਰਿਸ੍ਟਾਂਤ ਦਿੱਤਾ ਹੈ. "ਮ੍ਰਿਗਤ੍ਰਿਸਨਾ ਜਿਉ ਝੂਠੋ ਇਹੁ ਜਗ." (ਗਉ ਮਃ ੯) ਦੇਖੋ, ਹਰਿਸਚੰਦ੍ਰ.
Source: Mahankosh