ਮ੍ਰਿਤਕ ਸੰਸਕਾਰ
mritak sansakaara/mritak sansakāra

Definition

ਧਰਮਵਿਧੀ ਨਾਲ ਮੋਏ ਪ੍ਰਾਣੀ ਦੀ ਅੰਤਿਮ ਕ੍ਰਿਯਾ. ਦੇਖੋ, ਪਿਤ੍ਰਿਮੇਧ। ੨. ਸਿੱਖਧਰਮ ਅਨੁਸਾਰ ਇਸ ਸੰਸਕਾਰ ਦੀ ਵਿਧਿ ਇਹ ਹੈ-#(ੳ) ਮ੍ਰਿਤ ਸ਼ਰੀਰ ਨੂੰ ਸਨਾਨ ਕਰਾਕੇ ਤਖ਼ਤੇ ਸੰਦੂਕ ਆਦਿਕ ਵਿੱਚ ਰੱਖਕੇ, ਕੰਨ੍ਹਿਆਂ ਜਾਂ ਗੱਡੀ ਆਦਿਕ ਉੱਤੇ ਸਸਕਾਰ ਦੇ ਥਾਂ ਲੈਜਾਕੇ, ਅੰਗੀਠੇ (ਚਿਤਾ) ਅਥਵਾ ਚਿਮਨੀ ਵਿੱਚ ਅਰਦਾਸ ਕਰਕੇ ਦਾਹ ਕੀਤਾ ਜਾਵੇ.#(ਅ) ਰਾਗੀ ਅਥਵਾ ਹੋਰ ਸਿੱਖ ਮਾਰੂ ਅਤੇ ਵਡਹੰਸ ਰਾਗ ਦੇ ਵੈਰਾਗਮਈ ਸ਼ਬਦ ਗਾਉਣ.#(ੲ) ਕਪਾਲੂਕ੍ਰਿਯਾ ਕਰਨੀ ਗੁਰਮਤ ਵਿੱਚ ਵਿਵਰਜਿਤ ਹੈ.#(ਸ) ਦਾਹ ਦੇ ਥਾਂ ਤੋਂ ਮੁੜਕੇ ਸੋਹਲੇ ਦਾ ਪਾਠ ਕਰਕੇ ਕੜਾਹਪ੍ਰਸਾਦ ਵਰਤੇ.#(ਹ) ਸਸਕਾਰ ਵਾਲੇ ਦਿਨ ਹੀ ਸ਼੍ਰੀ ਗੁਰੂ ਗੰਥ ਸਾਹਿਬ ਦਾ ਪਾਠ ਦਾ ਆਰੰਭ ਕੀਤਾ ਜਾਵੇ, ਜਿਸ ਨੂੰ ਸਭ ਸੰਬੰਧੀ ਇੱਕਮਨ ਹੋਕੇ ਸੁਣਨ ਅਰ ਕਰਤਾਰ ਦਾ ਭਾਣਾ ਮੰਨਕੇ ਧੀਰਜ ਕਰਨ.#(ਕ) ਪਾਠ ਦੀ ਸਮਾਪਤੀ ਦਸਵੇਂ ਦਿਨ ਹੋਵੇ. "ਦਸਹਰੇ" ਪਿੱਛੋਂ ਚਲਾਣੇ ਦੀ ਕ੍ਰਿਯਾ ਕੋਈ ਬਾਕੀ ਨਹੀਂ ਰਹਿਂਦੀ.#(ਖ) ਪਿੱਟਣਾ ਅਤੇ ਸਿਆਪਾ ਸਿੱਖਮਤ ਵਿੱਚ ਨਿਸੇਧ ਕੀਤਾ ਗਿਆ ਹੈ.#(ਗ) ਅਸਥੀਆਂ ਚੁਗਕੇ ਕਿਸੇ ਖਾਸ ਥਾਂ ਭੇਜਣੀਆਂ, ਪਰਲੋਕ ਵਿੱਚ ਮੋਏ ਹੋਏ ਪ੍ਰਾਣੀ ਨੂੰ ਪੁਚਾਣ ਲਈ ਕੋਈ ਵਸਤੂ ਦੇਣੀ ਗੁਰਮਤ ਤੋਂ ਵਿਰੁੱਧ ਹੈ.#(ਘ) ਖਿਆਹੀ ਆਦਿਕ ਸ਼੍ਰਾੱਧਕਰਮਾਂ ਦਾ ਭੀ ਸਿੱਖਮਤ ਵਿੱਚ ਤਿਆਗ ਹੈ.
Source: Mahankosh