ਮੜਾ
marhaa/marhā

Definition

ਸੰਗ੍ਯਾ- ਲੋਥ. ਸ਼ਵ. ਪ੍ਰਾਣ ਰਹਿਤ ਦੇਹ. "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹਿ." (ਮਃ ੩. ਵਾਰ ਸੂਹੀ) ੨. ਮਠ. ਮੰਦਿਰ. "ਨਿਰਜੀਉ ਪੂਜਹਿ ਮੜਾ ਸਰੇਵਹਿ." (ਮਲਾ ਮਃ ੪) ੩. ਦੇਖੋ, ਮਿਰਤਕ ਮੜਾ। ੪. ਗੱਠਾ. ਪੁਲਾ. "ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ." (ਆਸਾ ਮਃ ੧) ੫. ਵਿ- ਮੜ੍ਹਿਆ ਹੋਇਆ. ਲਪੇਟਿਆ. "ਦੁਰਗੰਧ ਮੜੈ ਚਿਤੁ ਲਾਇਆ." (ਆਸਾ ਛੰਤ ਮਃ ੪) ਭਾਵ- ਸ਼ਰੀਰ.
Source: Mahankosh