ਮੰਗਲਾਚਰਣ
mangalaacharana/mangalācharana

Definition

ਸੰਗ੍ਯਾ- ਮੰਗਲਾਚਾਰ. ਉਤਸਵ ਦੀ ਰਸਮ। ੨. ਗ੍ਰੰਥ ਦੇ ਮੁੱਢ ਇਸ੍ਟਦੇਵ ਦਾ ਆਰਾਧਨ. ਵਿਦ੍ਵਾਨਾਂ ਨੇ ਮੰਗਲਾਚਰਣ ਦੇ ਤਿੰਨ ਭੇਦ ਮੰਨੇ ਹਨ-#(ੳ) ਵਸ੍ਤ ਨਿਰ੍‍ਦੇਸ਼ਾਤ੍‌ਮਕ. ਗ੍ਰੰਥ ਵਿੱਚ ਜਿਸ ਦਾ ਜ਼ਿਕਰ ਕਰਨਾ ਹੈ, ਉਸ ਦੇ ਹੀ ਗੁਣ ਮਹਿਮਾ ਲੱਛਣ ਬੋਧ ਕਰਾਉਣ ਵਾਲਾ ਮੰਗਲ. ਜੈਸੇ- ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ." ਆਦਿ.#(ਅ) ਆਸ਼ੀਰ੍‍ਵਾਦਾਤ੍‌ਮਕ. ਜਿਸ ਤੋਂ ਕਲ੍ਯਾਣ ਦੀ ਕਾਮਨਾ ਕੀਤੀ ਜਾਵੇ, ਜੈਸੇ- "ਵਾਹਗੁਰੂ ਜੀ ਕੀ ਫਤਹ" ਅਤੇ "ਜੈ ਤੇਗੰ ਸ੍ਰੀ ਜੈ ਤੇਗੰ."#(ੲ) ਨਮਸ੍‍ਕਾਰਾਤ੍‌ਮਕ. ਜਿਸ ਵਿੱਚ ਪ੍ਰਣਾਮ ਕੀਤਾ ਜਾਵੇ, ਜੈਸੇ- "ਪ੍ਰਣਮੋ ਆਦੀ ਏਕੰਕਾਰਾ" ਅਤੇ "ਨਮਸਕਾਰ ਗੁਰਦੇਵ ਕਉ."
Source: Mahankosh