ਮੰਜ
manja/manja

Definition

ਸੰ. मञ्ज. ਧਾ- ਸ਼ਬਦ ਕਰਨਾ. ਸ਼ੁੱਧ ਕਰਨਾ, ਮਾਂਜਣਾ। ੨. ਵਿ- ਮਨਜ. ਮਨ ਤੋਂ ਪੈਦਾ ਹੋਇਆ। ੩. ਸੰਗ੍ਯਾ- ਮਨੋਜ. ਕਾਮ। ੪. ਨਾਰਦ ਮੁਨਿ। ੫. ਦੇਖੋ, ਮੰਜੁ। ੬. ਚੰਦ੍ਰਵੰਸ਼ੀ ਰਾਜਪੂਤਾਂ ਦੀ ਇੱਕ ਜਾਤਿ. ਸ਼ਾਲਿਵਾਹਨ ਇਸੇ ਗੋਤ ਵਿੱਚੋਂ ਹੋਇਆ ਹੈ. ਜਲੰਧਰ ਅਤੇ ਹੁਸ਼ਿਆਰਪੁਰ ਦੇ ਜਿਲੇ ਇਸ ਜਾਤਿ ਦੇ ਬਹੁਤ ਪਿੰਡ ਹਨ. ਭਾਈ ਮੰਜ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ ਭੀ ਇਸੇ ਜਾਤਿ ਵਿੱਚੋਂ ਸੀ. ਦੇਖੋ, ਮੰਢ ੨। ੭. ਸ਼ਿਗੂਫਾ. ਸਿੱਟਾ ਦੇਖੋ, ਮੰਜਰਿ ੧. ਅਤੇ ੨. "ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ." (ਅਕਾਲ)
Source: Mahankosh

MAṆJ

Meaning in English2

prep. (K.), ) in the middle.
Source:THE PANJABI DICTIONARY-Bhai Maya Singh