Definition
ਸੰ. मञ्जु. ਵਿ- ਸਾਫ. ਨਿਰਮਲ। ੨. ਮਨੋਹਰ. ਸੁੰਦਰ। ੩. ਪਿਆਰਾ। ੪. ਸੰਗ੍ਯਾ- ਇੱਕ ਛੰਦ. ਬਾਵਾ ਸੁਮੇਰਸਿੰਘ ਨੇ "ਤਾਟੰਕ" ਦਾ ਹੀ ਨਾਮ ਮੰਜੁ ਲਿਖਿਆ ਹੈ. ਅਰਥਾਤ ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ. ੧੬- ੧੪ ਪੁਰ ਵਿਸ਼੍ਰਾਮ, ਅੰਤ ਮਗਣ .#ਉਦਾਹਰਣ-#ਮਹਾਸਿੰਘ ਤਬ ਕਹੀ ਕ੍ਰਿਪਾਨਿਧਿ,#ਬਾਤ ਨ ਕੋਈ ਬਾਕੀ ਹੈ,#ਅੰਤ ਸਮੇਂ ਪ੍ਰਭੁ ਦਰਸ਼ਨ ਪਾਯੋ,#ਯਮ ਤੇ ਭਈ ਬਿਬਾਕੀ ਹੈ,#ਬੇਦਾਵੇ ਵਾਰੋ ਪ੍ਰਭੁ ਕਾਗਜ ਫਾਰੋ#ਕਰੋ ਨਿਹਾਲਾ ਹੈ,#ਭਲੇ ਬੁਰੇ ਸਭ ਨਾਥ ਤਿਹਾਰੇ#ਟੂਟੀ ਮੇਲੋ ਮਾਲਾ ਹੈ.#(ਗੁਰੁਪਦਪ੍ਰੇਮਪ੍ਰਕਾਸ਼)
Source: Mahankosh