Definition
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਇੱਕ ਪਹਾੜ, ਜਿਸ ਨਾਲ ਦੇਵ ਦੈਤਾਂ ਨੇ ਖੀਰਸਮੁੰਦਰ ਰਿੜਕਿਆ ਸੀ. ਮੰਦਰਾਚਲ. ਮਹਾਭਾਰਤ ਵਿੱਚ ਲਿਖਿਆ ਹੈ ਕਿ ਇਹ ਪਹਾੜ ਗਿਆਰਾਂ ਹਜਾਰ ਯੋਜਨ ਹੇਠਾਂ ਗਡਿਆ ਹੋਇਆ ਸੀ. ਵਿਸਨੁ ਦੀ ਆਗ੍ਯਾ ਨਾਲ ਵਾਸੁਕਿਨਾਗ ਇਸ ਨੂੰ ਪੁੱਟਕੇ ਸਮੁੰਦਰ ਦੇ ਕਿਨਾਰੇ ਲੈ ਗਿਆ ਸੀ।¹ ੨. ਸ੍ਵਰਗ. ਬਹਿਸ਼੍ਤ। ੩. ਦਰਪਣ. ਸ਼ੀਸ਼ਾ। ੪. ਵਿ- ਸੁਸ੍ਤ। ੫. ਵਡਾ। ੬. ਦ੍ਰਿੜ੍ਹ. ਪੱਕਾ। ੭. ਦੇਖੋ, ਮੰਦਿਰ. "ਮੰਦਰ ਮੇਰੇ ਸਭ ਤੇ ਊਚੇ." (ਭੈਰ ਮਃ ੫) ੮. ਦੇਖੋ, ਮੰਦਲ. "ਬਜਾਵਨਹਾਰੋ ਕਹਾ ਗਇਓ ਜਿਨਿ ਇਹ ਮੰਦਰੁ ਕੀਨਾ." (ਆਸਾ ਕਬੀਰ) ਜਿਸ ਨੇ ਇਹ ਸ਼ਰੀਰ ਰੂਪ ਮਰ੍ਦਲ (ਮ੍ਰਿਦੰਗ) ਰਚਿਆ। ੯. ਦੇਖੋ, ਮੰਦ੍ਰ.
Source: Mahankosh
Shahmukhi : مندر
Meaning in English
temple, place of worship; magnificent house
Source: Punjabi Dictionary
MAṆDAR
Meaning in English2
s. m. (M.), ) a charm, incantation (corruption of maṇtará); a small tree (Acer Sterculiaceum, A. Cultratum, Nat. Ord. Acerineæ) See Maṇdal.
Source:THE PANJABI DICTIONARY-Bhai Maya Singh