ਮੰਦਲੁ
manthalu/mandhalu

Definition

ਸੰ. ਮਰ੍‍ਦਲ. ਸੰਗ੍ਯਾ- ਢੋਲ। ੨. ਮ੍ਰਿਦੰਗ। ੩. ਪਖਾਵਜ. "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) "ਮੰਦਲੁ ਨ ਬਾਜੈ ਨਟ ਪੈ ਸੂਤਾ." (ਆਸਾ ਕਬੀਰ) ਜੀਵਨ ਨਟ ਤੋਂ ਹੁਣ ਕਪਟ ਵਿਹਾਰ ਦਾ ਵਾਜਾ ਠੀਕ ਨਹੀਂ ਵਜਦਾ। ੪. ਮੰਦਿਰ ਦੀ ਥਾਂ ਭੀ ਮੰਦਲ ਸ਼ਬਦ ਆਇਆ ਹੈ. "ਬਿਹਾਰ ਦੇਵਮੰਦਲੰ." (ਰਾਮਾਵ)
Source: Mahankosh