ਮੱਖਨਸ਼ਾਹ
makhanashaaha/makhanashāha

Definition

ਜਿਲਾ ਜੇਹਲਮ ਦੇ ਟਾਂਡਾ ਪਿੰਡ ਦਾ ਵਸਨੀਕ ਇਹ ਲੁਬਾਣਾ ਵਪਾਰੀ ਸਿੱਖ ਸੀ. ਅੱਠਵੇਂ ਸਤਿਗੁਰੂ ਦੇ ਜੋਤੀਜੋਤਿ ਸਮਾਉਣ ਪਿੱਛੋਂ ਬਕਾਲੇ ਵਿੱਚ ਅਨੇਕ ਦੰਭੀ ਆਪਣੇ ਆਪ ਨੂੰ ਗੁਰੂ ਸਿੱਧ ਕਰਨ ਲਈ ਗੱਦੀਆਂ ਲਾ ਬੈਠੇ ਸਨ. ਇਸ ਨੇ ਵਾਸਤਵ ਗੁਰੂ ਦੇ ਗੁਣ ਵੇਖਕੇ ਚੇਤ ਸੰਮਤ ੧੭੨੨ ਵਿੱਚ ਸੰਗਤਿ ਨੂੰ ਦੱਸਿਆ ਕਿ ਸਤਿਗੁਰੂ ਤੇਗਬਹਾਦੁਰ ਸ਼੍ਰੀ ਗੁਰੂ ਨਾਨਕ ਦੇਵ ਦੇ ਸਿੰਘਾਸਨ ਦੇ ਵਾਰਿਸ ਹਨ, ਜਿਨ੍ਹਾਂ ਨੂੰ ਗੁਰੂ ਹਰਿਕ੍ਰਿਸਨ ਜੀ ਨੇ "ਬਾਬਾ ਬਕਾਲਾ" ਆਖਿਆ ਹੈ.
Source: Mahankosh