Definition
ਯਦੁ ਦੀ ਔਲਾਦ ਦੇ ਲੋਕ. ਯਾਦੋ. ਦੇਖੋ, ਯਯਾਤਿ. ਯਾਦਵਾਂ ਵਿੱਚ ਕ੍ਰਿਸਨ ਜੀ ਵਡੇ ਨੀਤਿਵੇੱਤਾ ਅਤੇ ਪ੍ਰਤਾਪੀ ਹੋਏ ਹਨ. ਇਨ੍ਹਾਂ ਦੀ ਰਾਜਧਾਨੀ ਪਹਿਲਾਂ ਮਥੁਰਾ, ਫੇਰ ਦ੍ਵਾਰਕਾ ਰਹੀ ਹੈ. ਹੁਣ ਵਿਜਯਨਗਰ ਦੇ ਰਾਜਾ ਆਪਣੇ ਤਾਂਈ ਯਾਦਵ ਕੁਲ ਦੇ ਸਰਤਾਜ ਸਮਝਦੇ ਹਨ. ਵਿਸਨੁਪੁਰਾਣ ਵਿੱਚ ਲੇਖ ਹੈ ਕਿ ਯਾਦਵ ਕੁਲ ਦੀ ਕੋਈ ਗਿਣਤੀ ਨਹੀਂ ਕਰ ਸਕਦਾ. ਕਈ ਗ੍ਰੰਥਾਂ ਵਿੱਚ ਯਾਦਵ ੫੬ ਕਰੋੜ ਲਿਖੇ ਹਨ.¹ ਮਹਾਭਾਰਤ ਦੇ ਜੰਗ ਪਿੱਛੋਂ ਆਪੋਵਿੱਚੀ ਲੜਾਈ ਹੋਣ ਕਰਕੇ ਯਾਦਵਵੰਸ਼ ਰਾਜ ਪ੍ਰਤਾਪ ਖੋ ਬੈਠਾ.
Source: Mahankosh