Definition
ਜੋਧਪੁਰ ਦੇ ਰਾਜਾ ਮਾਲਦੇਵ ਦੀ ਪੁਤ੍ਰੀ, ਜਿਸ ਦਾ ਅਕਬਰ ਨਾਲ ਵਿਆਹ ਸਨ ੧੫੬੯ ਵਿੱਚ ਹੋਇਆ. ਇਹ ਸਲੀਮ (ਜਹਾਂਗੀਰ) ਦੀ ਮਾਤਾ ਸੀ। ੨. ਜੋਧਪੁਰ ਦੇ ਰਾਜਾ ਉਦਯਸਿੰਘ ਦੀ ਪੁਤ੍ਰੀ, ਜਿਸ ਦਾ ਵਿਆਹ ਜਹਾਂਗੀਰ ਨਾਲ ਸਨ ੧੫੮੫ ਵਿੱਚ ਹੋਇਆ, ਇਸ ਦਾ ਨਾਮ ਬਾਲਮਤੀ ਪ੍ਰਸਿੱਧ ਹੈ. ਇਹ ਸ਼ਾਹਜਹਾਂ ਦੀ ਮਾਤਾ ਸੀ। ੩. ਬੀਕਾਨੇਰ ਦੇ ਰਾਜਾ ਰਾਯਸਿੰਘ ਦੀ ਪੁਤ੍ਰੀ, ਜਿਸ ਦੀ ਸ਼ਾਦੀ ਜਹਾਂਗੀਰ ਨਾਲ ਹੋਈ.
Source: Mahankosh