ਰਕਤਕਿਰਮ
rakatakirama/rakatakirama

Definition

ਇਸਤ੍ਰੀ ਦੇ ਰਕਤ ਵਿੱਚ ਉਹ ਸੂਖਮ ਅਣੁਕੀਟ, ਜਿਨ੍ਹਾਂ ਤੋਂ ਮਨੁਖ ਦੇ ਵੀਰਯ ਨਾਲ ਮਿਲਕੇ ਸੰਤਾਨ ਦੀ ਉਤਪੱਤੀ ਹੁੰਦੀ ਹੈ. Ovum ਦੇਖੋ, ਗਰਭ. "ਰਕਤ ਕਿਰਮ ਮਹਿ ਨਹੀ ਸੰਘਾਰਿਆ." (ਮਾਰੂ ਸੋਲਹੇ ਮਃ ੫) ਜੇ ਇਹ ਕੀੜੇ ਕਿਸੇ ਦੋਸ ਨਾਲ ਮੁਰਦਾ ਹੋਜਾਣ, ਤਾਂ ਸੰਤਾਨ ਨਹੀਂ ਹੁੰਦੀ. ਇਹ ਅਕਾਲ ਦੀ ਕ੍ਰਿਪਾ ਹੈ ਕਿ ਤੈਨੂੰ ਸੰਘਾਰ ਨਹੀਂ ਕੀਤਾ, ਸਗੋਂ ਅਣੁਕੀਟ ਤੋਂ ਸੁੰਦਰ ਦੇਹ ਬਣਾ ਦਿੱਤੀ ਹੈ.
Source: Mahankosh