Definition
ਸ਼ਹਨਸ਼ਾਹ ਸ਼ਾਹਜਹਾਂ ਦੇ ਹਮਰਕਾਬ ਰਹਿਣ ਵਾਲਾ ਅਸਤਬਲ ਦਾ ਇੱਕ ਅਹੁਦੇਦਾਰ, ਜਿਸ ਨੇ ਸ਼ਾਹਜਹਾਂਨਾਬਾਦ ਪਾਸ ਇਸ ਨਾਉਂ ਦਾ ਪਿੰਡ ਵਸਾਇਆ। ੨. ਰਕਾਬਗੰਜ ਗ੍ਰਾਮ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਪਵਿਤ੍ਰ ਗੁਰਦ੍ਵਾਰਾ, ਜਿੱਥੇ ਲਬਾਣੇ ਸਿੱਖਾਂ ਨੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕੀਤਾ. ਸੰਮਤ ੧੭੬੪ (ਸਨ ੧੭੦੭) ਵਿੱਚ ਜਦ ਦਸ਼ਮੇਸ਼ ਦਿੱਲੀ ਪਧਾਰੇ, ਤਦ ਇਸ ਥਾਂ ਮੰਜੀਸਾਹਿਬ ਬਣਵਾਇਆ. ਫੇਰ ਬਘੇਲਸਿੰਘ ਜੀ ਨੇ ਸੰਮਤ ੧੮੪੭ (ਸਨ ੧੭੯੦) ਵਿੱਚ ਗੁੰਬਜਦਾਰ ਮੰਦਿਰ ਬਣਵਾਇਆ. ਹੁਣ ਇਹ ਅਸਥਾਨ ਨਵੀਂ ਦਿੱਲੀ ਵਿੱਚ ਗੁਰਦ੍ਵਾਰਾ ਰੋਡ ਤੇ, ਵਡੇ ਸਰਕਾਰੀ ਦਫਤਰ ਪਾਸ ਹੈ. ਦੇਖੋ, ਦਿੱਲੀ ਦਾ ਅੰਗ ੨.
Source: Mahankosh