Definition
(ਦੇਖੋ, ਰੰਜ ਧਾ) ਸੰ. रजस्. ਸੰਗ੍ਯਾ- ਇਸਤ੍ਰੀ ਦਾ ਫੁੱਲ. ਰਿਤੁ। ੨. ਧੂਲਿ. ਧੂੜ। ੩. ਫੁੱਲ ਦੀ ਰੇਣੁ. ਪਰਾਗ. "ਰਜ ਪੰਕਜ ਮਹਿ ਲੀਓ ਨਿਵਾਸ." (ਭੈਰ ਅਃ ਕਬੀਰ) ੪. ਮਾਯਾ ਦਾ, ਤਿੰਨ ਗੁਣਾਂ ਵਿੱਚੋਂ ਇੱਕ ਗੁਣ, ਜੋ ਮੋਹ ਅੰਹਕਾਰ ਆਦਿ ਦਾ ਕਾਰਣ ਹੈ. "ਰਜ ਤਮ ਸਤ ਕਲ ਤੇਰੀ ਛਾਇਆ." (ਮਾਰੂ ਸੋਲਹੇ ਮਃ ੧) ੫. ਆਕਾਸ਼। ੬. ਪਾਪ। ੭. ਜਲ। ੮. ਬੱਦਲ। ੯. ਵਾਹਿਆਹੋਇਆ ਖੇਤ.
Source: Mahankosh