ਰਣਝੁੰਝਨੜਾ
ranajhunjhanarhaa/ranajhunjhanarhā

Definition

ਸੰ. रणत्कार, झणत्कार- ਰਣਤਕਾਰ, ਝਣਤਕਾਰ. ਸੰਗ੍ਯਾ- ਛੁਦ੍ਰਘੰਟਿਕਾ ਅਤੇ ਝਾਂਝਰ ਆਦਿ ਦਾ ਸ਼ਬਦ. ਘੁੰਘਰੂਆਂ ਦਾ ਛਣਕਾਰ। ੨. ਰਣ- ਛਣਤਕਾਰ. ਜੰਗ ਵਿੱਚ ਵਾਜੇ ਸ਼ਸਤ੍ਰ ਆਦਿ ਦੀ ਧੁਨਿ। ੩. ਕੋਲਾਹਲ ਦੀ ਆਵਾਜ਼. ਖ਼ੁਸ਼ੀ ਦੇ ਮੌਕੇ ਦਾ ਗੀਤ, ਜਿਸ ਨਾਲ ਘੁੰਘਰੂ ਟੱਲੀ ਢੋਲਕ ਆਦਿ ਦਾ ਸ਼ਬਦ ਹੁੰਦਾ ਹੈ. "ਰਣਝੁੰਝਨੜਾ ਗਾਉ ਸਖੀ, ਹਰਿ ਏਕੁ ਧਿਆਵਹੁ." (ਰਾਮ ਛੰਤ ਮਃ ੫)¹ "ਜੰਮਦਿਆਂ ਰਣਝੁੰਝਣਾ, ਨਾਨਕ ਦਾਦਕ ਹੋਇ ਵਧਾਈ." (ਭਾਗੁ)
Source: Mahankosh